adhhamatā, adhhamatva, adhhamāī, adhhamatā, adhhamatava, adhhamāīअधमता, अधमत्व, अधमाई, अधमता, अधमतव, अधमाई
ਸੰਗ੍ਯਾ- ਨੀਵਾਂਪਨ. ਨੀਚਤਾ. ਘਟੀਆਪਨ. ਬੁਰਿਆਈ. ਖੁਟਿਆਈ. ਨੀਚਪੁਣਾ. "ਨਹਿ ਛੂਟੀ ਅਧਮਾਈ." (ਸੋਰ ਮਃ ੯)#"ਕਹਉ ਕਹਾਂ ਅਪਨੀ ਅਧਮਾਈ." (ਟੋਡੀ ਮਃ ੯)
संग्या- नीवांपन. नीचता. घटीआपन. बुरिआई. खुटिआई. नीचपुणा. "नहि छूटी अधमाई." (सोर मः ९)#"कहउ कहां अपनी अधमाई." (टोडी मः ९)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬੁਰਾਈ. "ਚੰਗਿਆਈ ਆਲਕੁ ਕਰੇ, ਬੁਰਿਆਈ ਹੋਇ ਸੇਰੁ." (ਮਃ ੫. ਵਾਰ ਗੂਜ ੨) "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ." (ਜਪੁ)...
ਸੰਗ੍ਯਾ- ਖੋਟਾਪਨ. ਦੋਸ. ਬੁਰਿਆਈ. "ਪ੍ਰਿਥੀਏ ਕੀ ਇਮ ਸੁਨੀ ਖੁਟਾਈ." (ਗੁਪ੍ਰਸੂ)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਸੰਗ੍ਯਾ- ਨੀਵਾਂਪਨ. ਨੀਚਤਾ. ਘਟੀਆਪਨ. ਬੁਰਿਆਈ. ਖੁਟਿਆਈ. ਨੀਚਪੁਣਾ. "ਨਹਿ ਛੂਟੀ ਅਧਮਾਈ." (ਸੋਰ ਮਃ ੯)#"ਕਹਉ ਕਹਾਂ ਅਪਨੀ ਅਧਮਾਈ." (ਟੋਡੀ ਮਃ ੯)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਕਹੋ. ਕਥਨ ਕਰੋ. "ਕਹਹੁ ਗੁਸਾਈ ਮਿਲੀਐ ਕੇਹ?" (ਗਉ ਮਃ ੫)#੨. ਕਹਾਂ. ਕਥਨ ਕਰਾਂ. ਕਹੋਂ. "ਕਹਉ ਕਹਾਂ ਅਪਨੀ ਅਧਮਾਈ." (ਟੋਡੀ ਮਃ ੯)...
ਦੇਖੋ, ਕਹਾ ੨....
ਸਰਵ. ਨਿਜ ਦੀ. ਆਪਣੀ। ੨. ਸੰ. ਆਪਣ. ਸੰਗ੍ਯਾ- ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ." (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। ੩. ਸੰ. ਅਪ- ਨੀ. ਦੂਰ ਲੈ ਜਾਣਾ। ੪. ਚੁਰਾਉਣਾ. ਲੁੱਟ ਲੈਜਾਣਾ....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....