ਅਤੀਤ

atītaअतीत


ਸੰ. ਵਿ- ਗੁਜ਼ਰਿਆ ਹੋਇਆ. ਲੰਘਿਆ ਹੋਇਆ. ਬੀਤਿਆ ਹੋਇਆ। ੨. ਜੋ ਸੰਸਾਰ ਨੂੰ ਉਲੰਘਗਿਆ ਹੈ. ਵਿਰਕ੍ਤ. ਤ੍ਯਾਗੀ. "ਅਤੀਤ ਸਦਾਏ ਮਾਇਆ ਕਾ ਮਾਤਾ." (ਸੂਹੀ ਮਃ ੫) ੩. ਕ੍ਰਿ. ਵਿ- ਪਰੇ. ਬਾਹਰ. "ਹ੍ਵੈਬੋ ਤ੍ਰਿਗੁਣ ਅਤੀਤ." (ਹਜ਼ਾਰੇ ੧੦)


सं. वि- गुज़रिआ होइआ. लंघिआ होइआ. बीतिआ होइआ। २. जो संसार नूं उलंघगिआ है. विरक्त.त्यागी. "अतीत सदाए माइआ का माता." (सूही मः ५) ३. क्रि. वि- परे. बाहर. "ह्वैबो त्रिगुण अतीत." (हज़ारे १०)