aghānāअघाना
ਕ੍ਰਿ- ਤ੍ਰਿਪਤ ਹੋਣਾ. ਦੇਖੋ, ਅਘਾਉਣਾ। ੨. ਵਿ- ਅਘਾਇਆ. ਰੱਜਿਆ. "ਬਹੁਤ ਦਰਬ ਕਰਿ ਮਨ ਨ ਅਘਾਨਾ." (ਗਉ ਮਃ ੫)
क्रि- त्रिपत होणा. देखो, अघाउणा। २. वि- अघाइआ. रॱजिआ. "बहुत दरब करि मन न अघाना." (गउ मः ५)
ਸੰ. तृप्त. ਵਿ- ਰੱਜਿਆ ਹੋਇਆ. ਦੇਖੋ, ਤ੍ਰਿਪ ੨। ੨. ਪ੍ਰਸੰਨ. ਖ਼ੁਸ਼....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਕ੍ਰਿ- ਆਘ੍ਰਾਣ (ਨੱਕ ਤੀਕ) ਰੱਜਣਾ. ਮੇਦਾ ਭਰਕੇ ਹੋਰ ਪੈਣ ਨੂੰ ਥਾਂਉ ਨਾ ਰਹਿਣ ਦੇਣਾ. ਪੂਰਣ ਤ੍ਰਿਪਤ ਹੋਣਾ. "ਗੋਬਿੰਦ ਜਪਤ ਅਘਾਇਣ." (ਆਸਾ ਛੰਤ ਮਃ ੫)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਦ੍ਰਵ੍ਯ. ਸੰਗ੍ਯਾ- ਵਸਤੁ. ਪਦਾਰਥ। ੨. ਧਨ. ਦੌਲਤ. "ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜ ਕੇਤੁ?" (ਵਾਰ ਜੈਤ) ੩. ਸਾਮਗ੍ਰੀ. "ਪਾਵਕ ਵਿਖੈ ਦਰਬ ਕੋ ਡਾਰੇ." (ਗੁਪ੍ਰਸੂ) ਘੀ ਜੌਂ ਖੰਡ ਮੇਵਾ ਆਦਿ ਸਾਮਗ੍ਰੀ। ੪. ਦਵਾਈ. ਔਖਧ। ੫. ਸ਼ਰਾਬ. ਮਦਿਰਾ। ੬. ਵੈਸ਼ੇਸਿਕ ਦੇ ਮਤ ਅਨੁਸਾਰ- ਪ੍ਰਿਥਿਵੀ, ਜਲ. ਅਗਨਿ, ਪਵਨ, ਆਕਾਸ਼ ਕਾਲ, ਦਿਸ਼ਾ, ਆਤਮਾ ਅਤੇ ਮਨ, ਜੋ ਗੁਣਾਂ ਦਾ ਆਸ਼੍ਰਯ ਹਨ। ੭. ਸੰ. ਦਰ੍ਵ. ਰਾਖਸ। ੮. ਵਿ- ਹਿੰਸਾ ਕਰਨ ਵਾਲਾ. ਹਿੰਸਕ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਕ੍ਰਿ- ਤ੍ਰਿਪਤ ਹੋਣਾ. ਦੇਖੋ, ਅਘਾਉਣਾ। ੨. ਵਿ- ਅਘਾਇਆ. ਰੱਜਿਆ. "ਬਹੁਤ ਦਰਬ ਕਰਿ ਮਨ ਨ ਅਘਾਨਾ." (ਗਉ ਮਃ ੫)...