aganihotrīअगनिहोत्री
ਸੰ. अग्रिहोत्रिन, ਸੰਗ੍ਯਾ- ਅਗਨਿਹੋਤ੍ਰ ਕਰਨ ਵਾਲਾ. ਦੇਖੋ, ਹੋਤ੍ਰੀ। ੨. ਦੇਖੋ, ਦੇਵਸਮਾਜ.
सं. अग्रिहोत्रिन, संग्या- अगनिहोत्र करन वाला. देखो, होत्री। २. देखो, देवसमाज.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅੱਗ ਵਿੱਚ ਹਵਨ ਕਰਨ ਦੀ ਕ੍ਰਿਯਾ ਘੀ ਆਦਿ ਵਸਤੂਆਂ ਦਾ ਵੇਦਮੰਤ੍ਰ ਪੜ੍ਹਕੇ ਅਗਨਿ ਵਿੱਚ ਪਾਉਣਾ, ਦੇਖੋ, ਹੋਤ੍ਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. होत्रिय ਹੋਤ੍ਰਿਯ. ਵਿ- ਹੋਮ ਕਰਨ ਵਾਲਾ। ੨. ਹੋਤਾ ਨਾਲ ਸੰਬੰਧਿਤ. ਹਵਨ ਕਰਨ ਵਾਲੇ ਦਾ....
ਇਸ ਮਤ ਦਾ ਆਚਾਰਯ ਕਾਨ੍ਯਕੁਬਜ ਬ੍ਰਾਹਮ੍ਣ ਸਤ੍ਯਾਨੰਦ ਅਗਨਿਹੋਤ੍ਰੀ (ਦੇਵਗੁਰੂ ਭਗਵਾਨ) ਹੈ, ਜਿਸ ਦਾ ਜਨਮ ੨੦. ਦਿਸੰਬਰ ਸਨ ੧੮੫੦ ਨੂੰ ਅਕਬਰਪੁਰ (ਜਿਲਾ ਕਾਨਪੁਰ) ਵਿੱਚ ਹੋਇਆ. ਇਸ ਨੇ ਰੁੜਕੀ ਦੇ ਕਾਲਿਜ ਵਿਚ ਤਾਲੀਮ ਪਾਕੇ ਸਨ ੧੮੬੮ ਵਿੱਚ ਨੌਕਰੀ ਕਰਕੇ ਨੌ ਵਰ੍ਹੇ ਗਵਰਨਮੇਂਟ ਦੀ ਸੇਵਾ ਕੀਤੀ. ਕੁਝ ਸਮਾਂ ਬ੍ਰਹਮਸਮਾਜ ਵਿੱਚ ਰਹਿਕੇ ਧਰਮਪ੍ਰਚਾਰ ਕੀਤਾ. ੧੬. ਫਰਵਰੀ ਸਨ ੧੮੮੭ (ਸੰਮਤ ੧੯੪੩) ਨੂੰ ਆਪਣਾ ਜੁਦਾ ਮਤ ਦੇਵਧਰਮ, ਜਿਸ ਨੂੰ ਵਿਗ੍ਯਾਨਮੂਲ ਧਰਮ (The Sceince Grounded Religion) ਆਖਿਆ ਜਾਂਦਾ ਹੈ, ਲਹੌਰ ਕ਼ਾਯਮ ਕੀਤਾ. ਇਸ ਧਰਮ ਦੇ ਧਾਰਨ ਵਾਲੇ ਲੋਕਾਂ ਦਾ ਗਰੋਹ ਦੇਵਸਮਾਜ ਕਹਾਇਆ. ਪਹਿਲਾਂ ਸਤ੍ਯਾਨੰਦ ਈਸ਼੍ਵਰਵਾਦੀ ਰਿਹਾ, ਸਨ ੧੮੯੧ ਤੋਂ ਪਰਮੇਸ਼੍ਵਰ ਦਾ ਨਿਸ਼ਚਾ ਛੱਡਕੇ ਅਨੀਸ਼੍ਵਰਵਾਦੀ ਹੋ ਗਿਆ.#ਦੇਵਸਮਾਜ ਦਾ ਧਰਮਗ੍ਰੰਥ "ਦੇਵਸ਼ਾਸ੍ਤ੍ਰ" ਹੈ ਅਤੇ ਇਸ ਸਮਾਜ ਦੇ ਮੈਂਬਰ ਨੂੰ ਹੇਠ ਲਿਖੇ ਦਸ ਪਾਪਾਂ ਤੋਂ ਬਚਣ ਦਾ#ਨਿਯਮ ਕਰਨਾ ਪੈਂਦਾ ਹੈ-#੧. ਵਿਹਾਰ ਵਿੱਚ ਰਿਸ਼ਵਤ ਲੈਣੀ ਧੋਖਾ ਕਪਟ ਆਦਿ ਦਾ ਕਰਨਾ.#੨. ਚੋਰੀ.#੩. ਉਧਾਰ ਲੈਕੇ ਨਾ ਦੇਣਾ, ਜਾਂ ਧਰੋਹਰ ਦੱਬ ਲੈਣੀ.#੪. ਬਲ ਜਾਂ ਛਲ ਨਾਲ ਕਿਸੇ ਤੋਂ ਚੀਜ ਖੋਹ ਲੈਣੀ.#੫. ਜੂਆ.#੬. ਨਿਕੰਮਾ ਰਹਿਣਾ.#੭. ਵ੍ਯਭਿਚਾਰ.#੮. ਨਸ਼ਿਆਂ ਦਾ ਸੇਵਨ.#੯. ਮਾਂਸ ਅੰਡਾ ਆਦਿ ਖਾਣਾ.#੧੦ ਹਤ੍ਯਾ....