hotrīहोत्री
ਸੰ. होत्रिय ਹੋਤ੍ਰਿਯ. ਵਿ- ਹੋਮ ਕਰਨ ਵਾਲਾ। ੨. ਹੋਤਾ ਨਾਲ ਸੰਬੰਧਿਤ. ਹਵਨ ਕਰਨ ਵਾਲੇ ਦਾ.
सं. होत्रिय होत्रिय. वि- होम करन वाला। २. होता नाल संबंधित. हवन करन वाले दा.
ਸੰ. ਸੰਗ੍ਯਾ- ਘੀ। ੨. ਦੇਵਤਾ ਵਾਸਤੇ ਘੀ ਆਦਿਕ ਸਾਮਗ੍ਰੀ ਦਾ ਅਗਨੀ ਵਿੱਚ ਪਾਉਣਾ. ਹਵਨ. "ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੈ ਬਿਕਾਰ." (ਗਉ ਮਃ ੫)#ਰਿਗ ਅਤੇ ਯਜੁਰ ਵੇਦ ਵਿੱਚ ਹੋਮ ਦੀ ਬਹੁਤ ਮਹਿਮਾ ਹੈ. ਬਾਈਬਲ ਵਿੱਚ ਭੀ ਹੋਮ ਧਰਮ ਦਾ ਅੰਗ ਹੈ. ਦੋਖ, Ex. ਕਾਂਡ ੨੯. ਆਇਤ ੧੩. ਅਤੇ ੧੮। ੩. ਬਲਿਦਾਨ. ਭੇਟਾ ਦਾ ਅਰਪਨਾ. "ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ." (ਅਕਾਲ) ਜਲ ਨੂੰ ਭੇਟਾ ਦੇਣੀ ਅਤੇ ਅਗਨੀ ਤਥਾ ਪਵਨ ਨੂੰ ਬਲਿਦਾਨ ਅਰਪਨਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਹੁੰਦਾ. ਹੋਵਤਾ. "ਸਤਿ ਹੋਤਾ ਅਸਤਿ ਕਰਿ ਮਾਨਿਆ." (ਮਾਰੂ ਮਃ ੫) ੨. ਸੰ. ਹੋਤ੍ਰਿ. ਹਵਨ ਕਰਨ ਵਾਲਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਦੇਵਤਾ ਨੂੰ ਵੇਦ ਮੰਤ੍ਰਾਂ ਦ੍ਵਾਰਾ ਬੁਲਾਕੇ ਘੀ ਆਦਿਕ ਪਦਾਰਥਾਂ ਦਾ ਅਗਨਿ ਵਿੱਚ ਪਾਉਣ ਦਾ ਕਰਮ. ਹਮ....