akrēaअक्रय
ਵਿ- ਅਕ੍ਰਿਯ. ਕ੍ਰਿਯਾ (ਹਰਕਤ) ਰਹਿਤ. ਸ੍ਥਿਰ. ਅਚਲ. "ਅਕ੍ਰਯ ਏਕ ਪਰਾਤਮ ਪੂਰਨ" (ਨਾਪ੍ਰ) ੨. ਜੋ ਕ੍ਰਯ (ਖਰੀਦ) ਨਾ ਕੀਤਾ ਜਾ ਸਕੇ.
वि- अक्रिय. क्रिया (हरकत) रहित.स्थिर. अचल. "अक्रय एक परातम पूरन" (नाप्र) २. जो क्रय (खरीद) ना कीता जा सके.
ਵਿ- ਕ੍ਰਿਯਾ ਰਹਿਤ. ਜਿਸ ਵਿੱਚ ਕੋਈ ਕ੍ਰਿਯਾ ਨਹੀਂ ਪਾਈ ਜਾਂਦੀ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਅ਼. [حرکت] ਹ਼ਰਕਤ. ਹਿਲਨਾ. ਚੇਸ੍ਟਾ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਦੇਖੋ, ਅਸਥਿਰ ਅਤੇ ਇਸਥਿਰ....
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਵਿ- ਅਕ੍ਰਿਯ. ਕ੍ਰਿਯਾ (ਹਰਕਤ) ਰਹਿਤ. ਸ੍ਥਿਰ. ਅਚਲ. "ਅਕ੍ਰਯ ਏਕ ਪਰਾਤਮ ਪੂਰਨ" (ਨਾਪ੍ਰ) ੨. ਜੋ ਕ੍ਰਯ (ਖਰੀਦ) ਨਾ ਕੀਤਾ ਜਾ ਸਕੇ....
ਸੰ. परात्मन. ਸੰਗ੍ਯਾ- ਪਰਮਾਤਮਾ. ਪਾਰਬ੍ਰਹਮ. "ਆਤਮੁ ਚੀਨਿ ਪਰਾਤਮੁ ਚੀਨਹੁ." (ਮਾਰੂ ਸੋਲਹੇ ਮਃ ੧) "ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ਆਤਮਾ ਜੀਵ. ਪਰਾਤਮਾ ਬ੍ਰਹਮ....
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਸੰ. ਸੰਗ੍ਯਾ- ਖ਼ਰੀਦਣਾ. ਮੁੱਲ ਲੈਣਾ....
ਫ਼ਾ. [خریِد] ਸੰਗ੍ਯਾ- ਮੁੱਲ ਲੈਣ ਦੀ ਕ੍ਰਿਯਾ. ਕ੍ਰਯ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...