julaphaजुलफ
ਫ਼ਾ [زُلف] ਜ਼ੁਲਫ਼. ਸੰਗ੍ਯਾ- ਅਲਕ. ਸਿਰ ਦੇ ਲੰਮੇ ਕੇਸਾਂ ਦੀ ਲਟ, ਜੋ ਗਲ੍ਹ ਉੱਪਰ ਅਥਵਾ ਪਿੱਛੇ ਲਟਕਦੀ ਹੋਵੇ. "ਜੁਲਫੇਂ ਅਨੂਪ ਜਾਂਕੀ." (ਰਾਮਾਵ)
फ़ा [زُلف] ज़ुलफ़. संग्या- अलक. सिर दे लंमे केसां दी लट, जो गल्ह उॱपर अथवा पिॱछे लटकदी होवे. "जुलफें अनूप जांकी." (रामाव)
ਫ਼ਾ [زُلف] ਜ਼ੁਲਫ਼. ਸੰਗ੍ਯਾ- ਅਲਕ. ਸਿਰ ਦੇ ਲੰਮੇ ਕੇਸਾਂ ਦੀ ਲਟ, ਜੋ ਗਲ੍ਹ ਉੱਪਰ ਅਥਵਾ ਪਿੱਛੇ ਲਟਕਦੀ ਹੋਵੇ. "ਜੁਲਫੇਂ ਅਨੂਪ ਜਾਂਕੀ." (ਰਾਮਾਵ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਮੁਖ ਨੂੰ ਅਲ (ਭੂਸਿਤ) ਕਰਨ ਵਾਲੀ ਪੇਚਦਾਰ ਕੇਸ਼ਾਂ ਦੀ ਲਟ, ਜੋ ਕਪੋਲਾਂ ਉੱਪਰ ਲਟਕਦੀ ਹੋਵੇ. ਜ਼ੁਲਫ। ੨. ਹਿਮਾਲਯ ਉੱਪਰ, ਮੇਘਦੂਤ ਅਨੁਸਾਰ ਇੱਕ ਮਨੋਹਰ ਨਗਰ. ਦੇਖੋ, ਅਲਕਾ ੨....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਲੰਮਾ (ਲੰਬਾ) ਦਾ ਬਹੁਵਚਨ। ੨. ਲੰਮੇ (ਦੀਰਘ) ਨੂੰ. ਜੋ ਸਭ ਤੋਂ ਵਡਾ ਹੈ ਉਸ ਨੂੰ "ਲੰਮੇ ਸੇਵਹਿ ਦਰੁ ਖੜਾ." (ਵਾਰ ਮਾਰੂ ੨. ਮਃ ੫) ੩. ਸੰਗ੍ਯਾ- ਜਿਲਾ ਲੁਦਿਆਨਾ, ਤਸੀਲ ਅਤੇ ਥਾਣਾ ਜਗਰਾਉਂ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਅੱਠ ਮੀਲ ਦੱਖਣ ਪੱਛਮ ਹੈ, ਅਰ ਰਾਇਕੋਟ ਵਾਲੀ ਪੱਕੀ ਸੜਕ ਤੋਂ ਇੱਕ ਮੀਲ ਕਿਨਾਰੇ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂਸਾਹਿਬ ਮਾਛੀਵਾੜੇ ਵੱਲੋਂ ਆਕੇ ਇੱਥੇ ਵਿਰਾਜੇ ਹਨ. ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਕਲ੍ਹਾਰਾਯ ਨੂੰ ਗੁਰੂ ਸਾਹਿਬ ਨੇ ਇਸੇ ਥਾਂ ਖੜਗ ਬਖ਼ਸ਼ਿਆ ਹੈ. ਦੇਖੋ, ਕਲ੍ਹਾਰਾਯ. ਹੁਣ ਦਰਬਾਰ ਨਵਾਂ ਬਣ ਰਿਹਾ ਹੈ. ਗੁਰਦ੍ਵਾਰੇ ਨਾਲ ੪੦ ਘੁਮਾਉਂ ਜ਼ਮੀਨ ਕਈ ਪਿੰਡਾਂ ਵੱਲੋਂ ਹੈ. ਪੁਜਾਰੀ ਸਿੰਘ ਹੈ. ਇਸ ਪਿੰਡ ਨੂੰ ਲੰਮੇ ਜਟਪੁਰੇ ਭੀ ਆਖਦੇ ਹਨ. ਕਿਸੇ ਸਮੇਂ ਇਸ ਦਾ ਨਾਮ ਰਣਧੀਰਗੜ੍ਹ ਸੀ....
ਸੰ. गल्ल ਸੰਗ੍ਯਾ- ਕਪੋਲ. ਰੁਖ਼ਸਾਰ. ਗੰਡ। ੨. ਗਲ੍ਯ. ਗਲ (ਕੰਠ) ਨਾਲ ਹੈ ਜਿਸ ਦਾ ਸੰਬੰਧ, ਬਾਤ. ਗੁਫ਼ਤਗੂ। ੩. ਸੰ. गल्ह् ਧਾ ਦੋਸ ਦੇਣਾ. ਨਿੰਦਾ ਕਰਨਾ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸੰਗ੍ਯਾ- ਉਹ ਦੇਸ਼ ਜਿੱਥੇ ਬਹੁਤ ਜਲ ਹੋਵੇ। ੨. ਭੈਂਸ. ਮੱਝ. ਮਹਿੰ। ੩. ਵਿ- ਅਨੁਪਮ. ਜਿਸ ਦੀ ਉਪਮਾ ਨਹੀਂ ਕਹੀ ਜਾ ਸਕਦੀ. ਬੇਮਿਸਾਲ. "ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ." (ਜਪੁ)...
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...