khairātaख़ैरात
ਅ਼. [خیَرات] ਖ਼ੈਰ ਦਾ ਬਹੁਵਚਨ. ਦਾਨ ਪੁੰਨ. ਨੇਕੀਆਂ.
अ़. [خیَرات] ख़ैर दा बहुवचन. दान पुंन. नेकीआं.
ਅ਼. [خیَر] ਖ਼ੈਰ. ਸੰਗ੍ਯਾ- ਭਲਾਈ. ਨੇਕੀ। ੨. ਅਮਨ. ਸ਼ਾਂਤਿ. "ਊਹਾਂ ਖੈਰ ਸਦਾ ਮੇਰੇ ਭਾਈ." (ਗਉ ਰਵਿਦਾਸ) ੩. ਦਾਨ. ਖ਼ੈਰਾਤ. "ਤੀਜਾ ਖੈਰ ਖੁਦਾਇ." (ਵਾਰ ਮਾਝ ਮਃ ੧) ਤੀਜੀ ਨਮਾਜ਼ ਖ਼ੁਦਾ ਅਰਥ ਖ਼ੈਰਾਤ (ਦਾਨ) ਹੈ.#"ਇਸ਼ਕ ਮੁਸ਼ਕ ਖਾਂਸੀ ਅਰੁ ਖੁਰਕ ਬਖਾਨੀਐ।#ਖੂਨ ਖੈਰ ਮਦਪਾਨ ਸੁ ਬਹੁਰ ਪ੍ਰਮਾਨੀਐ।#ਕਸ ਕੋ ਕਰਈ ਸਾਤ ਛੁਪਾਏ ਛਪਤ ਨਹਿ।#ਹੋ! ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿਸ੍ਟਿ ਮਹਿ."#(ਚਰਿਤ੍ਰ ੧੫੪)#੪. ਸੰ. ਖਦਿਰ ਬਿਰਛ. Mimosa Catechu....
ਸੰਗ੍ਯਾ- ਇੱਕ ਤੋਂ ਅਧਿਕ ਦਾ ਗ੍ਯਾਨ ਕਰਾਉਣ ਵਾਲਾ ਸ਼ਬਦ. ਜਮਾਂ ਦਾ ਸੀਗ਼ਾ (Plural). ਜੈਸੇ- ਇੱਕ ਵਚਨ ਦੇਵਤਾ ਦਾ ਬਹੁਵਚਨ ਦੇਵਤੇ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩) ੨. ਸੰਗ੍ਯਾ- ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ." (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ....