khurashīdha, khurashaidhaख़ुरशीद, ख़ुरशैद
ਫ਼ਾ. [خورشیِد] ਸੰਗ੍ਯਾ- ਖ਼ੁਰ (ਸੂਰਜ) ਸ਼ੈਦ (ਚਮਕੀਲਾ). ਪ੍ਰਭਾਕਰ.
फ़ा. [خورشیِد] संग्या- ख़ुर (सूरज) शैद (चमकीला). प्रभाकर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਪਸ਼ੂ ਦੇ ਪੈਰ ਦਾ ਉਹ ਭਾਗ, ਜੋ ਜ਼ਮੀਨ ਤੇ ਛੁਹਿੰਦਾ ਅਤੇ ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। ੨. ਭਾਵ- ਨਖ. ਨੌਂਹ "ਇਕਨਾ ਪੇਰਣ ਸਿਰ ਖੁਰ ਪਾਟੇ." (ਆਸਾ ਅਃ ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈ ਕੇ ਪੈਰਾਂ ਤੀਕ ਪਾਟ ਗਏ ਹਨ, ਭਾਵ- ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। ੩. ਉਸਤਰਾ. ਦੇਖੋ- ਕ੍ਸ਼ੁਰ. "ਬਚਨ ਕੀਓ ਕਰਤਾਰ ਖੁਰ ਨਹਿ ਲਾਈਐ." (ਗੁਰੁਸੋਭਾ) ੪. ਦੇਖੋ, ਖ਼ੁਰਸ਼ੀਦ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਅ਼. [صید] ਸੈਦ. ਸੰਗ੍ਯਾ- ਸ਼ਿਕਾਰ. ਮ੍ਰਿਗਯਾ। ੨. ਉਹ ਜਾਨਵਰ ਜਿਸ ਨੂੰ ਮਾਰੀਏ. ਜਿਸ ਦਾ ਸ਼ਿਕਾਰ ਕਰੀਏ। ੩. ਅ਼. [سّید] ਸਰਦਾਰ. ਰਈਸ। ੪. ਬਜ਼ੁਰਗ। ੫. ਦੇਖੋ, ਸਈਅਦ। ੬. ਦੇਖੋ, ਸ਼ਾਯਦ....
ਸੰਗ੍ਯਾ- ਪ੍ਰਭਾ (ਪ੍ਰਕਾਸ਼) ਕਰਨ ਵਾਲਾ, ਸੂਰਜ। ੨. ਚੰਦ੍ਰਮਾ। ੩. ਅਗਨਿ। ੪. ਸਮੁੰਦਰ....