khirājaखिराज
ਦੇਖੋ, ਖਰਾਜ. "ਖਿਰਾਜ ਨਾ ਮਾਲ." (ਗਉ ਰਵਿਦਾਸ) "ਗਨੀਮੁਲ ਖਿਰਾਜ ਹੈ." (ਜਾਪੁ)
देखो, खराज. "खिराज ना माल." (गउ रविदास) "गनीमुल खिराज है." (जापु)
ਅ਼. [خراج] ਖ਼ਰਾਜ. ਸੰਗ੍ਯਾ- ਖ਼ਰਜ (ਨਿਕਾਲਣ) ਦੀ ਕ੍ਰਿਯਾ. ਮੁਆ਼ਮਲਾ. ਮਹਿਸੂਲ. ਟੈਕਸ. ਦੇਖੋ, ਖਿਰਾਜ....
ਦੇਖੋ, ਖਰਾਜ. "ਖਿਰਾਜ ਨਾ ਮਾਲ." (ਗਉ ਰਵਿਦਾਸ) "ਗਨੀਮੁਲ ਖਿਰਾਜ ਹੈ." (ਜਾਪੁ)...
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...