khijaraखिजर
ਅ਼. [خِضر] ਖ਼ਿਜਰ. ਵਿ- ਹਰਿਤ. ਹਰਾ. ਸਬਜ਼। ੨. ਸੰਗ੍ਯਾ- ਸਬਜ਼ੀ ਦਾ ਦੇਵਤਾ. ਵਰੁਣ। ੩. ਮੁਸਲਮਾਨੀ ਗ੍ਰੰਥਾਂ ਵਿੱਚ ਇੱਕ ਨਬੀ, ਜਿਸ ਨੂੰ ਨੂਹ ਦੀ ਵੰਸ਼ ਦਾ ਮੰਨਿਆ ਹੈ ਅਤੇ ਮੂਸਾ ਦਾ ਸਮਕਾਲੀ ਦੱਸਿਆ ਹੈ.
अ़. [خِضر] ख़िजर. वि- हरित. हरा. सबज़। २. संग्या- सबज़ी दा देवता. वरुण। ३. मुसलमानी ग्रंथां विॱच इॱक नबी, जिस नूं नूह दी वंश दा मंनिआ है अते मूसा दा समकाली दॱसिआ है.
ਸੰ. ਵਿ- ਹਰਾ. ਸਬਜ਼. "ਹਰਿਤ ਵਸ੍ਤ ਤਨ ਧਰੇ." (ਪਾਰਸਾਵ) ੨. ਦੇਖੋ, ਹ੍ਰਿਤ....
ਵਿ- ਹਰਿਤ. ਸਬਜ਼. ਸਾਵਾ. "ਸਗਲਾ ਬਨੁ ਹਰਾ." (ਬਿਲਾ ਛੰਤ ਮਃ ੪) ੨. ਵਾਲਾ. ਵਾਨ. ਹਾਰ. "ਸਿਧ ਸਮਾਧਿਹਰਾ." (ਸਵੈਯੇ ਮਃ ੩. ਕੇ) ੩. ਹਰਣ ਕੀਤਾ. ਮਿਟਾਇਆ. ਦੇਖੋ, ਹ੍ਰੀ ਧਾ. "ਸਗਲ ਸਹਸਾ ਦੁਖੁ ਹਰਾ." (ਬਿਲਾ ਛੰਤ ਮਃ ੫) ੪. ਸੰਗ੍ਯਾ- ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. "ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ." (ਮਾਰੂ ਸੋਲਹੇ ਮਃ ੫) ੫. ਅ਼. [حُرا] ਹ਼ਰਾ. ਸੰਗ੍ਯਾ- ਯੋਗ੍ਯਤਾ. ਲਿਆਕ਼ਤ। ੬. ਡਿੰਗ. ਪੋਤ੍ਰਾ. ਪੌਤ੍ਰ....
ਫ਼ਾ. [سبز] ਵਿ- ਹਰਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਹਰਿਆਈ. ਹਰਿਆਵਲ। ੨. ਸਾਗ ਭਾਜੀ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਸੰਗ੍ਯਾ- ਇਸਲਾਮ ਦੇ ਧਾਰਨ ਵਾਲੀ ਇਸਤ੍ਰੀ। ੨. ਇਸਲਾਮਮਤ. ਮੁਸਲਮਾਨ ਪੁਣਾ। ੩. ਵਿ- ਇਸਲਾਮ ਮਤ ਦੀ. "ਮੁਸਲਮਾਨੀਆ ਪੜਹਿ ਕਤੇਬਾ." (ਤਿਲੰ ਮਃ ੧) ੪. ਪੰਜਾਬ ਵਿੱਚ ਸੁੰਨਤ (ਖ਼ਤਨੇ) ਦੀ ਰਸਮ ਭੀ 'ਮੁਸਲਮਾਨੀ' ਆਖਦੇ ਹਨ, ਜਿਵੇਂ- ਅੱਜ ਉਸ ਦੀ ਮੁਸਲਮਾਨੀ ਹੋਣ ਵਾਲੀ ਹੈ....
ਅ਼. [نبی] ਸੰਗ੍ਯਾ ਖ਼ਬਰ ਦੇਣ ਵਾਲਾ. ਪੈਗ਼ੰਬਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [نوُح] ਵਿਲਾਪ. ਕੀਰਨੇ ਪਾਉਣ ਦੀ ਕ੍ਰਿਯਾ। ੨. ਇੱਕ ਪੈਗ਼ੰਬਰ Noah. ਇਸ ਦਾ ਜਿਕਰ ਬਾਈਬਲ ਅਤੇ ਕ਼ੁਰਾਨ ਵਿੱਚ ਕਈ ਥਾਈਂ ਆਇਆ ਹੈ. ਜਦ ਆਦਮ ਦੀ ਦਸਵੀਂ ਪੀੜ੍ਹੀ ਦੱਸਿਆ ਗਿਆ ਹੈ. ਜਦ ਇਸ ਦੀ ਪ੦੦ ਵਰ੍ਹੇ ਦੀ ਉਮਰ ਹੋਈ, ਤਦ ਇਸ ਦੇ ਘਰ ਤਿੰਨ ਬੇਟੇ (ਸਾਮ, ਹ਼ਾਮ ਅਰ ਯਾਫ਼ਸ) ਪੈਦਾ ਹੋਏ. ਉਸ ਸਮੇਂ ਸੰਸਾਰ ਵਿੱਚ ਘੋਰ ਪਾਪ ਹੋ ਰਹੇ ਸਨ, ਖ਼ੁਦਾ ਨੇ ਸਾਰੀ ਪ੍ਰਿਥਿਵੀ ਗਰਕ ਕਰਦੇਣੀ ਚਾਹੀ, ਪਰ ਨੂਹ ਪੁਰ ਕ੍ਰਿਪਾ ਕਰਕੇ ਹੁਕਮ ਦਿੱਤਾ ਕਿ ਉਹ ਆਪਣੇ ਪਰਿਵਾਰ ਨੂੰ, ਅਤੇ ਪ੍ਰਿਥਿਵੀ ਦੇ ਹਰੇਕ ਜੀਵ ਦਾ ਜੋੜਾ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਕਰੇ, ਅਰ ਜੋ ਉਸ ਦੀ ਕਿਸ਼ਤੀ ਵਿੱਚ ਹੋਣਗੇ, ਓਹ ਪ੍ਰਲੈ ਤੋਂ ਬਚ ਜਾਣਗੇ. ਨੂਹ ਨੇ ਖੁਦਾ ਦੇ ਹੁਕਮ ਅਨੁਸਾਰ ਤਿੰਨ ਸੌ ਹੱਥ ਦੀ ਲੰਮੀ, ਪੰਜਾਹ ਹੱਥ ਦੀ ਚੌੜੀ ਅਤੇ ਤੀਹ ਹੱਥ ਉੱਚੀ ਬੇੜੀ ਬਣਾਈ. ਉਸ ਵਿੱਚ ਖੁਰਾਕ ਦਾ ਸਾਮਾਨ ਰੱਖਕੇ ਅਤੇ ਆਪਣੇ ਕੁਟੰਬ ਅਰ ਹਰ ਨਸਲ ਦੇ ਜੀਵ ਜੰਤਾਂ ਦਾ ਜੋੜ ਲੈਕੇ ਪ੍ਰਵੇਸ਼ ਹੋ ਗਿਆ ਅਰ ਰਾਲ ਨਾਲ ਕਿਸ਼ਤੀ ਦਾ ਮੂੰਹ ਬੰਦ ਕਰਦਿੱਤਾ. ਜਦ ਇਹ ਕਾਰਜ ਹੋਲਿਆ, ਤਾਂ ੪੦ ਦਿਨ ਮੂਸਲਧਾਰ ਵਰਖਾ ਨਾਲ ਸਾਰੀ ਪ੍ਰਿਥਵੀ ਜਲ ਵਿੱਚ ਡੋਬੀ ਗਈ, ਅਰ ਪਹਾੜਾਂ ਦੀ ਚੋਟੀ ਤੋਂ ੧ਪ ਹੱਥ ਪਾਣੀ ਉੱਚਾ ਚੜ੍ਹਗਿਆ. ਬਾਰਾਂ ਮਹੀਨੇ ਪਿੱਛੋਂ ਜ਼ਮੀਨ ਦਾ ਪਾਣੀ ਖੁਸ਼ਕ ਹੋਇਆ ਅਤੇ ਨੂਹ ਸਭ ਜੀਵਾਂ ਸਮੇਤ ਕਿਸ਼ਤੀ ਤੋਂ ਬਾਹਰ ਆਇਆ ਅਰ ਜੋ ਜੀਵ ਉਸ ਨਾਲ ਕਿਸ਼ਤੀ ਵਿੱਚ ਰਹੇ ਸਨ, ਉਨ੍ਹਾਂ ਦੀ ਨਸਲ ਸੰਸਾਰ ਵਿੱਚ ਫੈਲੀ. ਨੂਹ ਦੀ ਸਾਰੀ ਉਮਰ ਨੌ ਸੌ ਵਰ੍ਹੇ ਦੀ ਸੀ. ਨੂਹ ਸ਼ਬਦ "ਮਨੁ" ਦਾ ਹੀ ਰੁਪਾਂਤਰ ਹੈ. ਦੇਖੋ, ਮਨੁ। ੩. ਦੇਖੋ, ਨੂੰਹ....
ਦੇਖੋ, ਬੰਸ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
[مۇسٰے] Moses ਇਸਰਾਈਲ ਵੰਸ਼ੀ ਇ਼ਮਰਾਨ ( [عِمران] ) Amran ਦਾ ਪੁਤ੍ਰ, ਜੋ ਈਸਾ ਦੇ ਜਨਮ ਤੋਂ ਬਾਰਾਂ ਸੌ ਵਰ੍ਹੇ ਪਹਿਲਾਂ ਹੋਇਆ ਹੈ. ਇਸ ਦਾ ਜਨਮ ਮਿਸਰ ਵਿੱਚ ਹੋਇਆ. ਉਸ ਸਮੇਂ ਫ਼ਰਊਨ ਬਾਦਸ਼ਾਹ ਇਸਰਾਈਲ ਵੰਸ਼ ਦੇ ਬਾਲਕਾਂ ਨੂੰ ਮਰਵਾ ਦਿੰਦਾ ਸੀ, ਇਸ ਲਈ ਇਸ ਦਾ ਮਾਤਾ ਨੇ ਇੱਕ ਸੰਦੂਕ ਵਿੱਚ ਰੱਖਕ਼ੇ ਮੂਸਾ ਨੂੰ ਦਰਿਆ ਵਿੱਚ ਵਹਾ ਦਿੱਤਾ. ਮਿਸਰ ਦੀ ਸ਼ਾਹਜ਼ਾਦੀ ਜੋ ਦਰਿਆ ਦੇ ਕਿਨਾਰੇ ਤੇ ਵਿਚਰ ਰਹੀ ਸੀ. ਉਸ ਦੀ ਨਿਗਾਹ ਇਹ ਬਾਲਕ ਪਿਆ, ਉਸ ਨੇ ਪਾਣੀ ਵਿੱਚੋਂ ਕੱਢਕੇ ਆਪਣਾ ਪਾਲਿਤ ਬਣਾ ਲਿਆ, ਇਬਰਾਨੀ ਭਾਸਾ ਵਿੱਚ ਮਾਸ਼ਾਹ ਦਾ ਅਰਥ ਹੈ ਖਿੱਚਿਆ, ਸੋ ਨਦੀ ਵਿੱਚੋਂ ਖਿੱਚਕੇ ਕਢਣੇ ਕਾਰਣ ਨਾਉਂ "ਮੂਸਾ" ਹੋਇਆ.#ਚਾਲੀਹ ਵਰ੍ਹੇ ਦੀ ਉਮਰ ਵਿੱਚ ਮੂਸਾ ਅਰਬ ਵੱਲ ਆਇਆ ਅਤੇ ਸ਼ਾਦੀ ਕਰਕੇ ਗ੍ਰਿਹਸਥੀ ਬਣਿਆ. ਬਾਈਬਲ ਅਤੇ ਕ਼ੁਰਾਨ ਵਿੱਚ ਲਿਖਿਆ ਹੈ ਕਿ ਮੂਸਾ ਨੂੰ ਖ਼ੁਦਾ ਵੱਲੋਂ ਹੁਕਮ ਆਇਆ ਕਰਦਾ ਸੀ ਅਰ ਤੂਰ (sinal) ਪਹਾੜ ਪੁਰ ਖ਼ੁਦਾ ਨਾਲ ਉਸ ਦੀਆਂ ਗੱਲਾਂ ਭੀ ਹੋਈਆਂ ਸਨ, ਬਲਕਿ ਖ਼ੁਦਾ ਨੇ ਆਪਣੀਆਂ ਉਂਗਲਾਂ ਨਾਲ ਲਿਖੀਆਂ ਹੋਈਆਂ ਸਲੇਟਾਂ ਮੂਸਾ ਨੂੰ ਦਿੱਤੀਆਂ ਸਨ, ਅਰ ਇੱਕ ਬਾਰ ਚਾਲੀ ਦਿਨ ਅੰਨ ਪਾਣੀ ਬਿਨਾ ਤੂਰ ਉੱਪਰ ਮੂਸਾ ਖ਼ੁਦਾ ਨਾਲ ਗੋਸਟਿ ਕਰਦਾ ਰਿਹਾ, ਇਸੇ ਕਾਰਣ ਯਹੂਦੀ ੪੦ ਰੋਜ਼ੇ ਰਖਦੇ ਹਨ.#ਯਹੂਦੀਆਂ ਦਾ ਧਰਮਗੁਰੂ ਅਤੇ ਤੌਰੇਤ ਦੇ ਪ੍ਰਗਟ ਕਰਨ ਵਾਲਾ ਇਹੀ ਪੈਗੰਬਰ ਹੈ. ਬਾਈਬਲ ਵਿੱਚ ਖ਼ੁਦਾ ਦੇ ਦਸ ਹੁਕਮ ਜੋ ਲਿਖੇ ਹਨ, ਉਹ ਮੂਸਾ ਨੂੰ ਹੀ ਪ੍ਰਾਪਤ ਹੋਏ ਸਨ. ਉਹ ਹੁਕਮ ਇਹ ਹਨ-#(ੳ) ਮੇਰੇ ਮੁਕਾਬਲੇ, ਤੇਰੇ ਤਾਂਈ ਦੂਜਾ ਪਰਮੇਸ਼੍ਵਰ ਨਾ ਹੋਵੇ.#(ਅ) ਮੂਰਤੀਪੂਜਾ ਨਾ ਕਰੀ.#(ੲ) ਖ਼ੁਦਾ ਦਾ ਨਾਮ ਅਕਾਰਥ ਨਾ ਲਈਂ.#(ਸ) ਸਨਚਿਰ (ਛਨਿੱਚਰ) ਦਾ ਦਿਨ ਪਵਿਤ੍ਰ ਜਾਣਕੇ ਕੋਈ ਕੰਮ ਨਾ ਕਰੀਂ, ਕਿਉਂਕਿ ਇਸ ਦਿਨ ਦੁਨੀਆਂ ਰਚਕੇ ਮੈ ਆਰਾਮ ਕੀਤਾ ਹੈ.#(ਹ) ਮਾਂ ਪਿਉ ਦਾ ਆਦਰ ਕਰੀਂ.#(ਕ) ਖ਼ੂਨ ਨਾ ਕਰੀਂ#(ਖ) ਜਾਰੀ ਨਾ ਕਰੀਂ.#(ਗ) ਚੋਰੀ ਨਾ ਕਰੀਂ.#(ਘ) ਗਵਾਂਢੀ ਪੁਰ ਝੂਠੀ ਗਵਾਹੀ ਨਾ ਦੇਵੀਂ.#(ਙ) ਗਵਾਂਢੀ ਦੀ ਕਿਸੇ ਚੀਜ ਦਾ ਲਾਲਚ ਨਾ ਕਰੀਂ.#ਮੂਸਾ ਦੀ ਸਾਰੀ ਉਮਰ ੧੨੦ ਵਰ੍ਹੇ ਦੀ ਸੀ.¹ "ਨਾਉ ਧਾਰਇਨ ਈਸੇ ਮੂਸੇ, ××× ਈਸਾਈ ਮੂਸਾਈਆ ਹਉਮੈ ਹੈਰਾਣੇ." (ਭਾਗੁ) ਦੇਖੋ, ਫਰਊਨ।#੨. ਸੰ. मृष. ਚੂਹਾ. ਦੇਖੋ, ਮੂਸ ੨. "ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ." (ਧਨਾ ਮਃ ੫)#੩. ਦੇਖੋ, ਧੁਨੀ (ਘ). ੪. ਭਾਵ- ਵਿਸਿਆਂ ਦੇ ਰਸ. "ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ." (ਆਸਾ ਮਃ ੫) ਭੋਗਇੱਛਾ ਰੂਪ ਘਰ ਦੀ ਬਿੱਲੀ ਨੂੰ ਹੁਣ ਹੋਰ ਗੱਲ ਸਿਖਾਈ ਗਈ ਹੈ, ਵਿਸਿਆਂ ਦੇ ਰਸਾਂ ਨੂੰ ਦੇਖਕੇ ਡਰਨ ਲੱਗੀ ਹੈ। ੫. ਭਾਵ- ਕਾਲ. "ਅਨੁਦਿਨ ਮੂਸਾ ਲਾਜੁ ਟੁਕਾਈ." (ਆਸਾ ਮਃ ੫) ਉਮਰਰੂਪ ਰੱਸੀ ਨੂੰ....
ਵਿ- ਉਸੇ ਸਮੇਂ ਹੋਣ ਵਾਲਾ....