gutdhalīगुठली
ਸੰਗ੍ਯਾ- ਫਲ ਦੀ ਗਿਟਕ (ਗੁਟਿਕਾ), ਜਿਸ ਨੂੰ ਛਿੱਲ ਅਥਵਾ ਗੁੱਦੇ ਨੇ ਘੇਰਿਆ ਹੈ. ਦੇਖੋ, ਗੁਠ.
संग्या- फल दी गिटक (गुटिका), जिस नूं छिॱल अथवा गुॱदे ने घेरिआ है. देखो, गुठ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਗੁਟਿਕਾ. ਫਲ ਦੀ ਗੁਠਲੀ. "ਬਦਰੀਫਲ ਕੀ ਗਿਟਕ ਬਡੇਰੀ." (ਗੁਪ੍ਰਸੂ)...
ਸੰ. ਗੁਟਿਕਾ. ਸੰਗ੍ਯਾ- ਗੋਲੀ. ਵੱਟੀ। ੨. ਤੰਤ੍ਰਸ਼ਾਸਤ੍ਰ ਅਨੁਸਾਰ ਸਿੱਧਾਂ ਦੀ ਇੱਕ ਪ੍ਰਕਾਰ ਦੀ ਗੋਲੀ, ਜਿਸ ਨੂੰ ਮੂੰਹ ਵਿੱਚ ਰੱਖਕੇ ਹਰ ਥਾਂ ਜਾਣ ਦੀ ਸ਼ਕਤੀ ਹੋ ਜਾਂਦੀ ਹੈ. ਮੰਤ੍ਰਵਟੀ. "ਗੁਟਕੇ ਬਲਕੈ ਬਹੁ ਉਡ ਜਾਵੈ." (ਚਰਿਤ੍ਰ ੮੫) "ਗੁਟਕਾ ਮੁੰਹ ਵਿੱਚ ਪਾਇਕੈ ਦੇਸ ਦਿਸੰਤਰ ਜਾਇ ਖਲੋਵੈ." (ਭਾਗੁ) ੩. ਛੋਟੇ ਆਕਾਰ ਦੀ ਪੋਥੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. गुठ् ਧਾ- ਘੇਰਨਾ- ਲਪੇਟਣਾ. ਇਸੇ ਤੋਂ ਗੋਟ ਅਤੇ ਗੋਠ ਸ਼ਬਦ ਬਣਿਆ ਹੈ....