hakāहॱका
ਦੇਖੋ, ਹਕਾ। ੨. ਦੇਖੋ, ਹਿਚਕੀ.
देखो, हका। २. देखो, हिचकी.
ਫ਼ਾ. [حّقا] ਹ਼ੱਕ਼ਾ. ਸੰਬੋਧਨ ਹੇ ਹ਼ੱਕ਼. ਹੇ ਸਤ੍ਯ ਰੂਪ ਕਰਤਾਰ. "ਹਕਾ ਕਰੀਮ ਕਬੀਰ ਤੂੰ." (ਤਿਲੰ ਮਃ ੧) ੨. ਵ੍ਯ- ਕਸਮ ਖੁਦਾ ਦੀ. ਸੌਂਹ ਕਰਤਾਰ ਦੀ। ੩. ਤਹਕੀਕ. ਨਿਸ਼ਚੇ ਕਰਕੇ....
ਸੰ. हिक्का ਹਿੱਕਾ. Hiccup. ਯੂ- [فواک] ਫ਼ਵਾਕ਼. ਹਿਡਕੀ. ਬਹੁਤਾ ਭੋਜਨ ਅਤੇ ਗਲੇ ਸੜੇ ਲੇਸਲੇ ਬੇਹੇ ਪਦਾਰਥ ਖਾਣ, ਖਾਧੇ ਉੱਪਰ ਖਾਣ, ਮਲ ਮੂਤ੍ਰ ਦੇ ਵੇਗ ਰੋਕਣ, ਧੂੰਏ ਅਤੇ ਗਰਦ ਫੱਕਣ, ਭੁੱਖੇ ਰਹਿਣ ਤੋਂ ਮੇਦੇ ਦੀ ਖਰਾਬੀ ਦੇ ਕਾਰਣ ਹਿਚਕੀ ਹੁੰਦੀ ਹੈ. ਉਦਾਨ ਪੌਣ ਪ੍ਰਾਣਾਂ ਨਾਲ ਮਿਲਕੇ ਕਲੇਜੇ ਤੇ ਆਂਦਰਾਂ ਨੂੰ ਖਿੱਚ ਪਾਉਂਦੀ ਹੋਈ ਹਿੱਕ ਹਿੱਕ ਸ਼ਬਦ ਕਰਦੀ ਹੈ, ਇਸ ਲਈ ਨਾਉਂ ਹਿੱਕਾ (ਹਿਚਕੀ) ਹੈ. ਬਾਲਕਾਂ ਨੂੰ ਜਾਂ ਚੰਗੀ ਸਿਹਤ ਵਾਲਿਆਂ ਨੂੰ ਜੇ ਹਿਚਕੀ ਹੁੰਦੀ ਹੈ ਤਾਂ ਕੁਝ ਡਰ ਵਾਲੀ ਗੱਲ ਨਹੀਂ, ਪਰ ਜੇ ਬੁਢਾਪੇ ਅਤੇ ਕਿਸੇ ਬੀਮਾਰੀ ਅੰਦਰ ਕਮਜ਼ੋਰ ਰੋਗੀ ਨੂੰ ਹਿਚਕੀ ਲਗ ਜਾਵੇ ਤਾਂ ਇਹ ਭੈਦਾਇਕ ਰੋਗ ਹੈ ਵੈਦਕ ਅਨੁਸਾਰ ਹਿਚਕੀ ਪੰਜ ਪ੍ਰਕਾਰ ਦੀ (ਅੰਨਜਾ, ਯਮਲਾ, ਕ੍ਸ਼ੁਦ੍ਰਾ, ਗੰਭੀਰਾ ਅਤੇ ਮਹਤੀ) ਹੈ.#ਹਿਚਕੀ ਦੇ ਸਾਧਾਰਨ ਇਲਾਜ ਇਹ ਹਨ-#ਕੁਝ ਚਿਰ ਸਾਹ ਰੋਕ ਰੱਖਣਾ, ਗੰਨਾ ਚੂਸਣਾ. ਮਿਸਰੀ ਦੀ ਡਲੀ ਗਰਮ ਕਰਕੇ ਖਾਣੀ ਯੂਕਲਿਪਟਸ ਆਇਲ Eucalyptus Oil ਦੀਆਂ ਪੰਜ ਜਾਂ ਦਸ ਬੂੰਦਾਂ ਮਿਸ਼੍ਰੀ ਦੀ ਡਲੀ ਤੇ ਪਾਕੇ ਖਾਣੀਆਂ. ਲੂਣ ਪਾਕੇ ਗਰਮ ਪਾਣੀ ਪੀਣਾ. ਦੁੱਧ ਦੀ ਮਲਾਈ ਨਾਲ ਸ਼ਹਿਦ ਮਿਲਾਕੇ ਚੱਟਣਾ, ਨੇਂਬੂ ਦੇ ਰਸ ਵਿੱਚ ਕਾਲਾ ਲੂਣ ਤੇ ਸ਼ਹਿਦ ਮਿਲਾਕੇ ਖਾਣਾ, ਰੀਠੇ ਦਾ ਛਿਲਕਾ ਪਾਣੀ ਵਿੱਚ ਘਸਾਕੇ ਨਸਵਾਰ ਲੈਣੀ. ਮੁਲੱਠੀ ਦਾ ਆਟਾ ਸ਼ਹਿਦ ਵਿੱਚ ਮਿਲਾਕੇ ਚੱਟਣਾ ਹਿੰਗ ਅਤੇ ਮਾਹਾਂ ਦੇ ਆਟੇ ਨੂੰ ਦਗਦੀਆਂ ਅੰਗਾਰੀਆਂ ਉੱਤੇ ਪਾਕੇ ਧੂੰਆਂ ਲੈਣਾ....