hindhavānāहिंदवाणा
ਹਿੰਦੁਗਣ. ਹਨੂਦ. ਹਿੰਦੂ ਲੋਕ. "ਗੰਗ ਬਨਾਰਸ ਦਾ ਹਿੰਦਵਾਣਾ." (ਭਾਗੁ) ਹਿੰਦੂਧਰਮ ਨਾਲ ਸੰਬੰਧਿਤ। ੩. ਦੇਖੋ, ਹਿੰਦਵਾਨਾ.
हिंदुगण. हनूद. हिंदू लोक. "गंग बनारस दा हिंदवाणा." (भागु) हिंदूधरम नाल संबंधित। ३. देखो, हिंदवाना.
ਦੇਖੋ, ਹੁਨੂਦ....
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. ਗੰਗਾ. ਸੰਗ੍ਯਾ- ਗੰਗਾ ਨਦੀ. "ਗੰਗ ਬਨਾਰਸਿ ਸਿਫਤਿ ਤੁਮਾਰੀ." (ਆਸਾ ਮਃ ੧) ਦੇਖੋ, ਗੰਗਾ। ੨. ਨਦੀ, ਜੋ ਸਦਾ ਗਮਨ ਕਰਦੀ ਹੈ. "ਗੰਗ ਤਰੰਗ ਅੰਤ ਕੋ ਪਾਵੈ." (ਸਵੈਯੇ ਮਃ ੩. ਕੇ) ੩. ਇੱਕ ਕਵਿ, ਜੋ ਯੂ. ਪੀ. ਦੇ ਇਕਨੌਰ (ਜ਼ਿਲੇ ਇਟਾਵੇ) ਦਾ ਵਸਨੀਕ ਸੀ. ਇਸਦਾ ਜਨਮ ਸਨ ੧੫੩੮ ਵਿੱਚ ਹੋਇਆ. ਇਹ ਹਿੰਦੀ ਭਾਸਾ ਦਾ ਉੱਤਮ ਕਵੀ ਸੀ ਅਰ ਵੀਰਬਲ, ਖ਼ਾਨਖ਼ਾਨਾ ਆਦਿਕਾਂ ਨਾਲ ਮਿਤ੍ਰਤਾ ਰਖਦਾ ਸੀ. ਬਾਦਸ਼ਾਹ ਅਕਬਰ ਭੀ ਇਸ ਦਾ ਸਨਮਾਨ ਕਰਦਾ ਸੀ. ਇਸ ਦਾ ਪੂਰਾ ਨਾਉਂ ਗੰਗਾਪ੍ਰਸਾਦ ਹੈ, ਪਰ ਇਹ ਕਵਿਤਾ ਵਿੱਚ ਕੇਵਲ ਗੰਗ ਲਿਖਦਾ ਸੀ। ੪. ਗੁਰਯਸ਼ ਕਰਤਾ ਇੱਕ ਭੱਟ....
ਸੰ. ਵਾਰਾਣਸੀ. ਵਰਣਾ ਅਤੇ ਅਸਿ ਨਦੀਆਂ ਪੁਰ ਆਬਾਦ ਸ਼ਹਿਰ, ਜੋ ਹਿੰਦੂਆਂ ਦਾ ਪ੍ਰਧਾਨ ਤੀਰਥ ਹੈ.¹ ਕਾਸ਼ੀ. ਕਿਤਨੇ ਵਿਦ੍ਵਾਨ ਅਰਥ ਕਰਦੇ ਹਨ- ਵਰ- ਅਨਸ੍ (ਜਲ). ਪਵਿਤ੍ਰ ਜਲਵਾਲੀ ਪੁਰੀ. "ਬਨਾਰਸਿ ਅਸਿ ਬਸਤਾ." (ਗੌਂਡ ਨਾਮਦੇਵ) ਦੇਖੋ, ਕਾਸ਼ੀ। ੨. ਵ੍ਰਿਜ ਭੂਮਿ ਦਾ ਬਰਸਾਨਾ ਗ੍ਰਾਮ. "ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ਇਸ ਸ਼ਬਦ ਵਿੱਚ ਜਿਗ੍ਯਾਸੂ ਗੋਪੀ ਹੈ, ਕਰਤਾਰ ਕ੍ਰਿਸਨ ਹੈ, ਬਰਸਾਨਾ ਅੰਤਹਕਰਣ ਅਤੇ ਬ੍ਰਿੰਦਾਬਨ ਸ਼ਰੀਰ ਹੈ....
ਹਿੰਦੁਗਣ. ਹਨੂਦ. ਹਿੰਦੂ ਲੋਕ. "ਗੰਗ ਬਨਾਰਸ ਦਾ ਹਿੰਦਵਾਣਾ." (ਭਾਗੁ) ਹਿੰਦੂਧਰਮ ਨਾਲ ਸੰਬੰਧਿਤ। ੩. ਦੇਖੋ, ਹਿੰਦਵਾਨਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਹਿੰਦਵਾਣਾ। ੨. ਫ਼ਾ. [ہِندوانہ] ਹਿੰਦਵਾਨਹ. ਸੰਗ੍ਯਾ- ਮਤੀਰਾ. ਤਰਬੂਜ਼. ਦਖੋ, ਤਰਬੂਜ.#ਕੋਪ੍ਯੋ ਲੈ ਕ੍ਰਿਪਾਨ ਬਲਵਾਨ ਸ਼੍ਰੀ ਗੋਬਿੰਦ ਸਿੰਘ#ਮਾਰੇ ਚੁਨ ਖਾਨ ਲੁੱਥ ਰੋਲੀ ਰਾਵ ਰਾਨਾ ਕੀ,#ਡਾਕਿਨੀ ਡਕਾਰੈਂ ਔ ਪੁਕਾਰੈਂ ਪੁੰਜ ਪ੍ਰੇਤਨ ਕੇ#ਖੋਪਰੀ ਖਵੀਸ ਖਾਤ ਮੁਗਲ ਪਠਾਨਾ ਕੀ,#ਕਹਿਤ ਪ੍ਰਤਾਪ ਸਿੰਘ ਮੁੰਡ ਬਾਂਧ ਗਜਖਾਲ#ਲਾਦ੍ਯੋ ਸੰਭੁ ਬੈਲ ਕਹੂੰ ਸੋਭਾ ਵਾਂ ਠਿਕਾਨਾ ਕੀ,#ਨਦੀ ਕੇ ਕਿਨਾਰਾ ਪੈ ਗਰੀਬ ਏ ਬੇਚਾਰਾ ਕੋਊ#ਜਾਤ ਬਨਜਾਰਾ ਲੀਏ ਗੋਨਿ ਹਿੰਦਵਾਨਾ ਕੀ....