hātdhaहाठ
ਵਿ- ਹਠ ਕਰਨ ਵਾਲਾ. ਦ੍ਰਿੜ੍ਹਚਿੱਤ. "ਰਿਸਵੰਤ ਹਾਠ ਹਮੀਰ." (ਕਲਕੀ) "ਫੌਜ ਸਤਾਣੀ ਹਾਠ ਪੰਜਾਂ ਜੋੜੀਐ." (ਵਾਰ ਗੂਜ ੨. ਮਃ ੫) ੨. ਸੰਗ੍ਯਾ- ਪੱਖ. ਧਿਰ. "ਹਾਠਾ ਦੋਵੈ ਕੀਤੀਓ." (ਵਾਰ ਮਾਰੂ ੨. ਮਃ ੫) ਪ੍ਰਵ੍ਰਿੱਤਿ ਅਤੇ ਨਿਵ੍ਰਿੱਤਿ ਦੋਵੇਂ ਧਿਰਾਂ। ੩. ਫੌਜ ਦਾ ਪਰਾ. "ਡਹੇ ਜੁ ਖੇਤ ਜਟਾਲੇ ਹਾਠਾਂ ਜੋੜਕੈ." (ਚੰਡੀ ੩)
वि- हठ करन वाला. द्रिड़्हचिॱत."रिसवंत हाठ हमीर." (कलकी) "फौज सताणी हाठ पंजां जोड़ीऐ." (वार गूज २. मः ५) २. संग्या- पॱख. धिर. "हाठा दोवै कीतीओ." (वार मारू २. मः ५) प्रव्रिॱति अते निव्रिॱति दोवें धिरां। ३. फौज दा परा. "डहे जु खेत जटाले हाठां जोड़कै." (चंडी ३)
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਹਠ ਕਰਨ ਵਾਲਾ. ਦ੍ਰਿੜ੍ਹਚਿੱਤ. "ਰਿਸਵੰਤ ਹਾਠ ਹਮੀਰ." (ਕਲਕੀ) "ਫੌਜ ਸਤਾਣੀ ਹਾਠ ਪੰਜਾਂ ਜੋੜੀਐ." (ਵਾਰ ਗੂਜ ੨. ਮਃ ੫) ੨. ਸੰਗ੍ਯਾ- ਪੱਖ. ਧਿਰ. "ਹਾਠਾ ਦੋਵੈ ਕੀਤੀਓ." (ਵਾਰ ਮਾਰੂ ੨. ਮਃ ੫) ਪ੍ਰਵ੍ਰਿੱਤਿ ਅਤੇ ਨਿਵ੍ਰਿੱਤਿ ਦੋਵੇਂ ਧਿਰਾਂ। ੩. ਫੌਜ ਦਾ ਪਰਾ. "ਡਹੇ ਜੁ ਖੇਤ ਜਟਾਲੇ ਹਾਠਾਂ ਜੋੜਕੈ." (ਚੰਡੀ ੩)...
ਅ਼. [ہمیر] ਵਿ- ਸ਼ਿਕਸ੍ਤ ਦੇਣ ਵਾਲਾ. ਜਿੱਤਣ ਵਾਲਾ. "ਹਾਠ ਹਮੀਰ." (ਕਲਕੀ) ਹਠੀਆ ਅਤੇ ਵਿਜਯੀ। ੨. ਸੰਗ੍ਯਾ- ਰਨਥੰਭੌਰ ਦਾ ਰਾਜਪੂਤ ਰਾਜਾ, ਜੋ ਸੰਃ ੧੩੫੭ ਵਿੱਚ ਗੱਦੀ ਬੈਠਾ. ਬਾਦਸ਼ਾਹ ਅਲਾਉੱਦੀਨ ਖਿਲਜੀ ਦਾ ਇੱਕ ਅਹਿਲਕਾਰ ਮੀਰਮੁਹੰਮਦ ਬਾਗੀ ਹੋਗਿਆ ਅਤੇ ਭੱਜਕੇ ਹਮੀਰ ਪਾਸ ਪਹੁੰਚਿਆ. ਅਲਾਉੱਦੀਨ ਨੇ ਹਮੀਰ ਪਾਸੋਂ ਮੀਰ ਮੁਹ਼ੰਮਦ ਮੰਗਿਆ. ਹਮੀਰ ਨੇ ਕਿਹਾ ਕਿ ਭਾਵੇਂ ਸੂਰਜ ਅਪਨੀ ਚਾਲ ਬਦਲ ਲਵੇ, ਪਰ ਹਮੀਰ ਸ਼ਰਣਾਗਤ ਨੂੰ ਨਹੀਂ ਦੇਵੇਗਾ. ਇਸ ਪੁਰ ਅਲਾਉੱਦੀਨ ਨੇ ਚੜ੍ਹਾਈ ਕੀਤੀ ਅਤੇ ਹਮੀਰ ਵਡੀ ਵੀਰਤਾ ਨਾਲ ਸ਼ਹੀਦ ਹੋਇਆ. "ਤਿਰਿਯਾ ਤੇਲ ਹਮੀਰ ਹਠ ਚਢਤ ਨ ਦੂਜੀ ਵਾਰ." (ਲੋਕੋ) ੩. ਇੱਕ ਮੇਵਾਰ ਦਾ ਰਾਜਾ, ਇਹ ਭੀ ਅਲਾਉੱਦੀਨ ਖਿਲਜੀ ਦੇ ਸਮੇਂ ਹੋਇਆ ਹੈ. ਇਹ ਬਾਦਸ਼ਾਹ ਦੇ ਸੂਬੇਦਾਰ ਮਾਲਦੇਵ ਝਲੋਰ ਦੇ ਇਲਾਕੇ ਉੱਤੇ ਹਮਲੇ ਕਰਦਾ ਰਹਿੰਦਾ. ਮਾਲਦੇਵ ਨੇ ਹੋਰ ਤਰਾਂ ਹਮੀਰ ਨੂੰ ਕਾਬੂ ਆਉਂਦਾ ਨਾ ਵੇਖਕੇ ਆਪਣੀ ਬੇਟੀ ਦਾ ਨਾਤਾ ਭੇਜਿਆ, ਜੋ ਹਮੀਰ ਨੇ ਮਨਜ਼ੂਰ ਕਰ ਲਿਆ. ਵਿਆਹ ਹੋਣ ਪੁਰ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵਿਆਹੀ ਹੋਈ ਅਤੇ ਵਿਧਵਾ ਹਾਂ. ਹਮੀਰ ਨੇ ਇੱਕ ਵਾਰ ਮਾਲਦੇਵ ਦੀ ਗੈਰ ਹਾਜਿਰੀ ਵਿੱਚ ਉਸਦੇ ਇਲਾਕੇ ਜਾਕੇ ਸਾਰੀ ਫੌਜ ਨੂੰ ਆਪਣੀ ਵੱਲ ਕਰਕੇ ਸਾਰਾ ਸੂਬਾ ਆਪਣੇ ਕਬਜੇ ਕਰ ਲਿਆ।...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਵਿ- ਤ੍ਰਾਣ ਸਹਿਤ. ਰਖ੍ਯਾ ਸਹਿਤ। ੨. ਤਨ ( तन् ) ਧਾਤੁ ਦਾ ਅਰਥ ਫੈਲਾਉਣਾ, ਭਰੋਸਾ ਕਰਨਾ, ਆਸਾਰ ਦੇਣਾ, ਆਦਿਕ ਹਨ, ਇਸ ਲਈ ਸਤਾਣਾ ਦਾ ਅਰਥ ਹੈ ਰੱਛਕ, ਵਿਸ਼੍ਵਾਸ ਯੋਗ੍ਯ, ਵਿਸਤੀਰਣ. ਸੰਪ੍ਰਦਾਈ ਗ੍ਯਾਨੀ ਬਲ (ਤਾਣ) ਵਾਲਾ ਅਰਥ ਭੀ ਕਰਦੇ ਹਨ. "ਸੰਤ ਹਮਾਰੀ ਓਟ ਸਤਾਣੀ." (ਸੋਰ ਮਃ ੫) "ਸਚ ਕੋਟ ਸਤਾਣੀ ਨੀਵਦੈ." (ਵਾਰ ਰਾਮ ੩) ੩. ਫ਼ਾ. ਸਿਤਾਂ (ਅਸਥਾਨ) ਅਰਥ ਵਿੱਚ ਭੀ ਇਹ ਸ਼ਬਦ ਵਰਤਿਆ ਹੈ, ਯਥਾ- "ਮਰਗਸਤਾਣੀ ਚਿਤਿ ਧਰ." (ਸ. ਫਰੀਦ) ਮਰਗਿਸਤਾਂ (ਸ਼ਮਸ਼ਾਨ ਭੂਮਿ) ਨੂੰ ਚੇਤੇ ਰੱਖ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਕ੍ਸ਼੍....
ਸਿੰਧੀ. ਸੰਗ੍ਯਾ- ਓਰ. ਵੱਲ. ਤ਼ਰਫ਼। ੨. ਪੱਖ. "ਸਭੇ ਧਿਰਾਂ ਨਿਖੁਟੀਅਸੁ." (ਵਾਰ ਗਉ ੧. ਮਃ ੪)...
ਕ੍ਰਿ. ਵਿ- ਦੋਨੋ. ਦੋਵੇਂ. "ਦੇਵੈ ਸਿਰੇ ਸਤਿਗੁਰੂ ਨਿਬੇੜੇ" (ਮਾਰੂ ਮਃ ੧) ਭਾਵ- ਜਨਮ ਮਰਨ। ੨. ਦੇਖੋ, ਦੁਵੈਯਾ ਛੰਦ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਦੇਖੋ, ਪਰਵਿਰਤਿ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਦੋਨੋਂ....
ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)...
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਹਾਠਦਾ ਬਹੁਵਚਨ. ਦੇਖੋ, ਹਾਠ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....