hasatani, hasatanīहसतनि, हसतनी
ਸੰਗ੍ਯਾ- ਹਸ੍ਤਿਨੀ ਹਥਣੀ. ਹਸ੍ਤ (ਸੁੰਡ) ਵਾਲੀ। ੨. ਹਾਥੀਆਂ ਦੀ ਸੈਨਾ. ਗਜ ਸੈਨਾ. (ਸਨਾਮਾ) ੩. ਦੇਖੋ, ਹਸ੍ਤਿਨੀ.
संग्या- हस्तिनी हथणी. हस्त (सुंड) वाली। २. हाथीआं दी सैना. गज सैना. (सनामा) ३. देखो, हस्तिनी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਹਸ੍ਤ (ਸੁੰਡ) ਵਾਲੀ ਹਥਣੀ। ੨. ਇਸਤ੍ਰੀ ਦੀ ਇੱਕ ਜਾਤਿ. "ਥੂਲ ਅੰਗੁਲੀ ਚਰਣ ਮੁਖ, ਅਧਰ ਭ੍ਰਿਕੁਟਿ ਕਟੁ ਬੋਲ। ਮਦਨਸਦਨ ਰਦ ਕੰਧਰਾ, ਮੰਦ ਚਾਲ ਚਿਤ ਲੋਲ। ਸ੍ਵੇਦ ਮਦਨਜਲ ਦ੍ਵਿਰਦ ਮਦ ਗੰਧਿਤ ਭੂਰੇ ਕੇਸ਼। ਅਤਿ ਤੀਛਨ ਬਹੁ ਲੋਮ ਤਨ ਭਨਿ ਹਸ੍ਤਿਨਿ ਇਹ ਵੇਸ." (ਰਸਿਕ ਪ੍ਰਿਯਾ)...
ਸੰ. ਸੰਗ੍ਯਾ- ਹੱਥ. ਹਾਥ. "ਹਸ੍ਤ ਕਮਲ ਮਾਥੇ ਪਰਿ ਧਰੀਅੰ." (ਸਵੈਯੇ ਮਃ ੪. ਕੇ) ੨. ਹੱਥ ਭਰ ਲੰਬਾਈ. ਅੱਠ ਗਿਰੇ ਦਾ ਮਾਪ। ੩. ਹਾਥੀ ਦੀ ਸੁੰਡ। ੪. ਤੇਰ੍ਹਵਾਂ ਨਛਤ੍ਰ। ੫. ਫ਼ਾ. [ہست] ਹੈ. ਮੌਜੂਦ। ੬. ਫ਼ਾ. [ہشت] ਹਸ਼੍ਤ. ਅਸ੍ਟ. ਅੱਠ....
ਸੰ. शुण राडा ਸ਼ੁੰਡਾ. ਸੰਗ੍ਯਾ- ਹਾਥੀ ਦਾ ਹੱਥ. ਸੂੰਡ। ੨. ਕਲਾਲ ਦੀ ਅਰਕ ਖਿੱਚਣ ਦੀ ਨਾਲ। ੩. ਚੰਡੀ ਦੀ ਵਾਰ ਵਿੱਚ ਸ਼ੌਂਡੀ ਦੀ ਥਾਂ ਸੁੰਡ ਸ਼ਬਦ ਆਇਆ ਹੈ. "ਮਹਿਖਾਸੁਰ ਸੁੰਡ ਉਪਾਇਆ." ਸ਼ੌਂਡੀ (ਹਾਥੀ) ਮਹਿਖਾਸੁਰ ਦੈਤ ਪੈਦਾ ਕੀਤਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਮਹਿਖਾਸੁਰ ਹਾਥੀ ਬਣਕੇ ਦੁਰਗਾ ਨੂੰ ਮਾਰਨ ਆਇਆ, ਅਰ ਸੁੰਡ ਨਾਲ ਸ਼ੇਰ ਨੂੰ ਫੜਕੇ ਖਿੱਚ ਲਿਆ. ਦੇਵੀ ਨੇ ਉਸ ਦੀ ਸੁੰਡ ਖੜਗ ਨਾਲ ਵੱਢ ਦਿੱਤੀ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...