dhānēsaraथानेसर
ਦੇਖੋ, ਥਨੇਸਰ.
देखो, थनेसर.
ਸੰ. ਸ੍ਥਾਣੁ- ਈਸ਼੍ਵਰ. ਸ੍ਥਾਣੇਸ਼੍ਵਰ. ਮਹਾਦੇਵ. ਸ਼ਿਵ ਦਾ ਅਸਥਾਨ ਹੋਣ ਕਰਕੇ ਤੀਰਥ ਅਤੇ ਸ਼ਹਿਰ ਦਾ ਨਾਮ ਥਨੇਸਰ ਹੋਗਿਆ ਹੈ. ਇਹ ਕਰਨਾਲ ਜਿਲੇ ਵਿੱਚ ਹਿੰਦੂਆਂ ਦੇ ਪ੍ਰਸਿੱਧ ਤੀਰਥ ਕੁਰੁਕ੍ਸ਼ੇਤ੍ਰ ਦੇ ਅੰਤਰਗਤ ਹੈ. ਇਸ ਨੂੰ ਸੰਮਤ ੧੦੬੯ ਵਿੱਚ ਮਹ਼ਮੂਦ ਗ਼ਜ਼ਨਵੀ ਨੇ, ਅਤੇ ੧੮੧੨ ਵਿੱਚ ਅਹ਼ਮਦਸ਼ਾਹ ਦੁੱਰਾਨੀ ਨੇ ਖ਼ੂਬ ਲੁੱਟਿਆ. ਸੰਮਤ ੧੮੨੦ ਵਿੱਚ ਸਰਦਾਰ ਭੰਗਾਸਿੰਘ ਨੇ ਥਨੇਸਰ ਆਪਣੀ ਰਾਜਧਾਨੀ ਬਣਾਈ.#ਬਨੇਸਰ ਵਿੱਚ ਇਹ ਗੁਰਦ੍ਵਾਰੇ ਹਨ:-#(੧) ਸ਼ਹਿਰ ਤੋਂ ਦੱਖਣ, ਕੁਰੁਕ੍ਸ਼ੇਤ੍ਰ ਤਾਲ ਦੇ ਪਾਸ "ਸਿੱਧਬਟੀ" ਨਾਮਕ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਕੁਰੁਕ੍ਸ਼ੇਤ੍ਰ ਗ੍ਰਹਿਣ ਪੁਰ ਇਕੱਠੇ ਹੋਏ ਲੋਕਾਂ ਨੂੰ ਸਤਿਗੁਰੂ ਨੇ ਇੱਥੇ ਸੁਮਤਿ ਦਿੱਤੀ ਹੈ. "ਮਾਸੁ ਮਾਸੁ ਕਰਿ ਮੂਰਖੁ ਝਗੜਹਿ." ਸਲੋਕ ਇਸੇ ਥਾਂ ਉੱਚਾਰਣ ਕੀਤਾ ਹੈ. ਗੁਰਦ੍ਵਾਰੇ ਦੀ ਸੇਵਾ ਭਾਈ ਉਦਯਸਿੰਘ ਕੈਥਲਪਤਿ ਨੇ ਕਰਾਈ ਹੈ. ਪਾਸ ਰਹਿਣ ਦੇ ਮਕਾਨ ਭੀ ਬਣੇ ਹੋਏ ਹਨ. ਰੇਲਵੇ ਸਟੇਸ਼ਨ ਥਨੇਸਰ ਸ਼ਹਿਰ Thanesar city ਤੋਂ ਇੱਕ ਮੀਲ ਦੱਖਣ ਹੈ.#(੨) ਸ਼ਹਿਰ ਦੇ ਨਾਲ ਹੀ ਮਹੱਲਾ ਖ਼ਾਕਰੋਬਾਂ ਦੇ ਪੱਛਮ ਵੱਲ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਅਸਥਾਨ ਹੈ. ਗੁਰਦ੍ਵਾਰਾ ਛੋਟਾ ਜੇਹਾ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਹੀਂ ਹੈ, ਰੇਲਵੇ ਸਟੇਸ਼ਨ ਥਨੇਸਰ ਸਿਟੀ ਤੋਂ ਅੱਧ ਮੀਲ ਉੱਤਰ ਹੈ. ਗੁਰੂ ਹਰਿਰਾਇ ਸਾਹਿਬ ਭੀ ਇਸੇ ਥਾਂ ਆਕੇ ਵਿਰਾਜੇ ਹਨ.#(੩) ਸਨੇਤ (ਸੇਨਾਯਤ) ਨਾਮਕ ਤਾਲ ਦੇ ਪਾਸ ਹੀ ਪਹੋਏ ਵਾਲੀ ਪੱਕੀ ਸੜਕ ਪਾਸ ਸ਼ਹਿਰ ਤੋਂ ਦੋ ਫਰਲਾਂਗ ਅਗਨਿ ਕੋਣ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ, ਜੋ ਰਹਿਣ ਦੇ ਮਕਾਨਾਂ ਸਹਿਤ ਬਣਿਆ ਹੋਇਆ ਹੈ. ਇਹ ਸੇਵਾ ਸਾਧਸੰਗਤਿ ਵੱਲੋਂ ਸੰਮਤ ੧੯੬੬ ਵਿੱਚ ਹੋਈ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੀ ਇੱਕ ਮਾਈ ਨੂੰ ਰਿਆਸਤ ਪਟਿਆਲੇ ਵੱਲੋਂ ਇੱਕ ਮਣ ਆਟਾ ਹਰ ਮਹੀਨੇ ਮਿਲਦਾ ਹੈ.#(੪) ਸ਼ਹਿਰ ਤੋਂ ਵਾਯਵੀ ਕੋਣ ਸ਼ੇਖ਼ਚਿੱਲੀ ਦੇ ਮਕ਼ਬਰੇ ਕੋਲ ਥਾਨਤੀਰਥ ਦੇ ਕੰਢੇ, ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਇਸ ਨਾਲ ੫੦ ਵਿੱਘੇ ਜ਼ਮੀਨ ਹੈ.#(੫) ਸ਼ਹਿਰ ਤੋਂ ਪੌਣ ਮੀਲ ਨੈਰ਼ਿਤੀ, ਕੁਰੁਕ੍ਸ਼ੇਤ੍ਰ ਤਾਲ ਦੇ ਵਾਯਵੀ ਕੋਣ, ਖੂੰਜੇ ਤੇ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਮੰਜੀਸਾਹਿਬ ਅਤੇ ਇੱਕ ਰਹਾਇਸ਼ੀ ਮਕਾਨ ਬਣਿਆ ਹੋਇਆ ਹੈ. ਪੱਕਾ ਸੇਵਾਦਾਰ ਕੋਈ ਨਹੀਂ. ਇਹ ਥਾਂ ਕਰਣ ਦੇ ਥੇਹ ਤੋਂ ਅੱਧ ਮੀਲ ਹੈ.¹#(੬) ਸ਼ਹਿਰ ਦੇ ਮਹ਼ੱਲਾ ਸੌਦਾਗਰਾਂ ਅੰਦਰ ਗੁਰੂ ਗੋਬਿੰਦਸਿੰਘ ਜੀ ਦਾ ਦੂਜਾ ਗੁਰਦ੍ਵਾਰਾ ਹੈ. ਇੱਕ ਮਾਈ ਦਾ ਪ੍ਰੇਮ ਦੇਖਕੇ ਸਤਿਗੁਰੂ ਇੱਥੇ ਪਧਾਰੇ ਹਨ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਸਿੰਘਪੁਰੀਆਂ ਮਿਸਲ ਦਾ ਅਰਪਨ ਕੀਤਾ ਇੱਕ ਪਿੰਡ "ਖਾਨਪੁਰ" ਜਿਲਾ ਅੰਬਾਲਾ ਦੀ ਤਸੀਲ ਰੋਪੜ ਵਿੱਚ ਹੈ, ਜਿਸ ਦੀ ਆਮਦਨ ਤਿੰਨ ਸੌ ਰੁਪਯਾ ਸਾਲਾਨਾ ਗੁਰਦ੍ਵਾਰੇ ਨੂੰ ਮਿਲਦੀ ਹੈ.#(੭) ਜੋਤੀਸਰ. ਇੱਥੇ ਤੀਜੇ ਅਤੇ ਦਸਵੇਂ ਸਤਿਗੁਰੂ ਜੀ ਨੇ ਚਰਨ ਪਾਏ ਹਨ. ਦੇਖੋ, ਜੋਤੀਸਰ....