haranakhaहरणख
ਸੰ. हिरणयाक्ष ਹਿਰਣ੍ਯਾਕ੍ਸ਼੍. ਸੰਗ੍ਯਾ- ਹਿਰਣ੍ਯ (ਸੋਨੇ) ਜੇਹੀਆਂ ਪੀਲੀਆਂ ਅੱਖਾਂ ਵਾਲਾ ਇੱਕ ਦੈਤ. "ਤੁਮ ਦੁਸਟ ਤਾਰੇ ਹਰਣਖੇ." (ਨਟ ਮਃ ੪) ਦੇਖੋ, ਹਰਣਾਖਸ.
सं. हिरणयाक्ष हिरण्याक्श्. संग्या- हिरण्य (सोने) जेहीआं पीलीआं अॱखां वाला इॱक दैत. "तुम दुसट तारे हरणखे." (नट मः ४) देखो, हरणाखस.
ਦੇਖੋ, ਹਰਣਖ ਅਤੇ ਪ੍ਰਹਿਲਾਦ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸੁਵਰਣ. ਸੋਨਾ। ੨. ਧਤੂਰਾ। ੩. ਧਨ। ੪. ਚਾਂਦੀ। ੫. ਕੌਡੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਸੰ. ਦੁਸ੍ਟ. ਵਿ- ਦੋਸ ਸਹਿਤ. ਕਲੰਕੀ। ੨. ਖੋਟਾ. ਦੁਰਜਨ. "ਦੁਸਟ ਦੂਤ ਪਰਮੇਸਰਿ ਮਾਰੇ." (ਗਉ ਮਃ ੫) "ਦੁਸਟ ਦੋਖਿ ਤੈਂ ਲੇਹੁ ਬਚਾਈ." (ਚੌਪਈ) ੩. ਵੈਰੀ. ਦੁਸ਼ਮਣ (द्रेष्ट) "ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖ." (ਸਨਾਮਾ) ਸਤ੍ਰੁਦੁਸਟ. ਵੈਰੀ ਦੀ ਵੈਰਣ, ਤਲਵਾਰ....
ਹਿਰਣ੍ਯਾਕ੍ਸ਼੍ ਜੇਹੇ. ਦੇਖੋ, ਹਰਣਖ....
ਦੇਖੋ, ਹਰਣਖ ਅਤੇ ਪ੍ਰਹਿਲਾਦ. "ਹਰਣਾਖਸੁ ਲੇ ਨਖਹੁ ਬਿਧਾਸਾ." (ਗਉ ਅਃ ਮਃ ੧) ਦੇਖੋ, ਬਿਧਾਸਾ. "ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦ ਤਰਾਇਆ." (ਆਸਾ ਛੰਤ ਮਃ ੪)...