hamāहमा
ਦੇਖੋ, ਹਮਹ. "ਅਚਿੰਤ ਹਮਾ ਕਉ ਸਗਲ ਸਿਧਾਂਤੁ." (ਭੈਰ ਅਃ ਮਃ ੫) ਸਭ ਦਾ ਪੂਰਣ ਸਿੱਧਾਂਤ ਅਚਿੰਤਯ (ਕਰਤਾਰ) ਹੈ। ਅਸਾਂ ਨੂੰ.
देखो, हमह. "अचिंत हमा कउ सगल सिधांतु." (भैर अः मः ५) सभ दा पूरण सिॱधांत अचिंतय (करतार) है। असां नूं.
ਫ਼ਾ. [ہمر] ਵਿ- ਸਭਾ. ਸੰਪੂਰਣ. "ਪ੍ਰਤਿਪਾਲੈ ਨਾਨਕ ਹਮਹਿ." (ਬਾਵਨ) ਸਭ ਨੂੰ ਪਾਲਦਾ ਹੈ। ੨. ਅਸਾਂ ਨੂੰ....
ਵਿ- ਚਿੰਤਾ ਰਹਿਤ. ਬੇਫ਼ਿਕਰ. "ਅਚਿੰਤ ਹਸਤ ਬੈਰਾਗੀ." (ਸਾਰ ਮਃ ੫) ੨. ਅਚਿੰਤ੍ਯ. ਜਿਸ ਦਾ ਚਿੰਤਨ ਨਾ ਹੋ ਸਕੇ. ਜੋ ਖਿਆਲ ਵਿੱਚ ਨਹੀਂ ਆਉਂਦਾ. "ਅਚਿੰਤ ਹਮਾਰੇ ਕਾਰਜ ਪੂਰੇ." (ਭੈਰ ਅਃ ਮਃ ੫) ੩. ਖ਼ਿਆਲ ਤੋਂ ਬਾਹਰ. ਵਿਸਮਰਣ. "ਚਿੰਤਾਮਣੀ ਅਚਿੰਤ ਕਰਾਏ." (ਭਾਗੁ) ਗੁਰੁਚਰਣ ਪ੍ਰਾਪਤ ਕਰਕੇ ਚਿੰਤਾਮਣੀ ਦਾ ਚਿੰਤਨ ਭੁੱਲ ਜਾਂਦਾ ਹੈ. ੪. ਕ੍ਰਿ. ਵਿ- ਅਚਾਨਕ ਸੰਕਲਪ ਕੀਤੇ ਬਿਨਾ. "ਅਚਿੰਤ ਕੰਮ ਕਰਹਿ ਪ੍ਰਭੁ ਤਿਨ ਕੇ ਜਿਨਿ ਹਰਿ ਕਾ ਨਾਮ ਪਿਆਰਾ." (ਸੋਰ ਅਃ ਮਃ ੩)...
ਦੇਖੋ, ਹਮਹ. "ਅਚਿੰਤ ਹਮਾ ਕਉ ਸਗਲ ਸਿਧਾਂਤੁ." (ਭੈਰ ਅਃ ਮਃ ੫) ਸਭ ਦਾ ਪੂਰਣ ਸਿੱਧਾਂਤ ਅਚਿੰਤਯ (ਕਰਤਾਰ) ਹੈ। ਅਸਾਂ ਨੂੰ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਦੇਖੋ, ਸਿਧਾਂਤ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸਰਵ. ਮੈਂ ਦਾ ਬਹੁ ਵਚਨ. ਅਸੀਂ "ਅਸਾਂ ਭਿ ਓਥੈ ਜਾਣਾ." (ਵਡ ਮਃ ੧. ਅਲਾਹਣੀਆ)...