hakārarhā, hakārāहकारड़ा, हकारा
ਬੁਲਾਵਾ. ਸੱਦਣ ਵਾਲਾ. ਦੇਖੋ, ਹਕਾਰਨਾ. "ਆਇਆ ਹਕਾਰਾ ਚਲਣ ਵਾਰਾ." (ਸਦੁ) ਫ਼ਾ. [ہرکارہ] ਹਰਕਾਰਹ. ਕਾਸਿਦ. ਡਾਕੀਆ.
बुलावा. सॱदण वाला. देखो, हकारना. "आइआ हकारा चलण वारा." (सदु) फ़ा. [ہرکارہ] हरकारह. कासिद. डाकीआ.
ਵਿ- ਬੁਲਾਉਣ ਵਾਲਾ. ਸੱਦਣ ਵਾਲਾ। ੨. ਸੰਗ੍ਯਾ- ਬੁਲਾਕੇ ਲਿਆਉਣ ਵਾਲਾ ਆਦਮੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਕ੍ਰਿ- ਆਹ੍ਵਾਨ ਕਰਨਾ. ਬੁਲਾਉਣਾ. ਸੱਦਣਾ. ਹਾਕ ਦੇ ਕੇ ਬੁਲਾਉਣਾ. ਦੇਖੋ, ਹ੍ਵੇ ਧਾ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਬੁਲਾਵਾ. ਸੱਦਣ ਵਾਲਾ. ਦੇਖੋ, ਹਕਾਰਨਾ. "ਆਇਆ ਹਕਾਰਾ ਚਲਣ ਵਾਰਾ." (ਸਦੁ) ਫ਼ਾ. [ہرکارہ] ਹਰਕਾਰਹ. ਕਾਸਿਦ. ਡਾਕੀਆ....
ਸੰਗ੍ਯਾ- ਚਾਲ ਚਲਨ. ਕਰਤੂਤ. Character । ੨. ਗਮਨ. ਕੂਚ. ਭਾਵ- ਮਰਣ. "ਜਿਨੀ ਚਲਣ ਜਾਣਿਆ, ਸੇ ਕਿਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨) ੩. ਰੀਤਿ ਰਿਵਾਜ। ੪. ਗਤਿ. ਚਾਲ। ੫. ਡਿੰਗ. ਚਰਨ. ਪੈਰ. ਚੱਲਣ ਦਾ ਸਾਧਨਰੂਪ ਅੰਗ. "ਚਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ....
ਦੇਖੋ, ਬਾਰਾ। ੨. ਓੜਕ. ਅੰਤ. "ਕਹਰਿ ਕਥਨਿ ਵਾਰਾ ਨਹੀ ਆਵੈ." (ਆਸਾ ਮਃ ੧) ੩. ਵਾਲਾ. ਦਾਨ. ਵੰਡ. ਅਵਰ ਨ ਕੋਊ ਮਾਰਨ ਵਾਰਾ." (ਆਸਾ ਮਃ ੪) ਆਇਆ ਹਕਾਰਾ ਚਲਣ ਵਾਰਾ." (ਸਦੁ) ੪. ਉਰਲਾ. ਪਾਸਾ. ਉਰਾਰ। ੫. ਦੇਖੋ, ਵਾਲਾ....
ਦੇਖੋ, ਸਦ ੫। ੨. ਸ਼ਬਦ. "ਹਉ ਜੀਵਾ ਸਦੁ ਸੁਣੇ." (ਵਾਰ ਕਾਨ ਮਃ ੪) ੩. ਭਿਖ੍ਯਾ ਲਈ ਸੱਦਾ, ਜੋ ਗ੍ਰਿਹਸਥੀ ਦੇ ਦਰ ਤੇ ਫ਼ਕੀਰ ਲੋਕ ਦਿੰਦੇ ਹਨ "ਇਕਿ ਵਣਖੰਡਿ ਬੈਸਹਿ ਜਾਇ ਸਦੁ ਨ ਦੇਵਹੀ." (ਵਾਰ ਮਲਾ ਮਃ ੧) ੪. ਉਪਦੇਸ਼....
ਅ਼. [قاصِد] ਕ਼ਾਸਿਦ. ਵਿ- ਕ਼ਸਦ. (ਇਰਾਦਾ) ਕਰਨ ਵਾਲਾ। ੨. ਸੰਗ੍ਯਾ- ਹਲਕਾਰਾ। ੩. ਦੂਤ....