hakalāहकला
ਸੰ. ਹਤੇਲ. ਵਿ- ਤੋਤਲਾ. ਸਾਫ ਨਾ ਬੋਲਣ ਵਾਲਾ. ਜਿਸਦੀ ਇਲਾ (ਬਾਣੀ) ਹਤ ਹੋ ਗਈ ਹੈ.
सं. हतेल. वि- तोतला. साफ ना बोलण वाला. जिसदी इला (बाणी) हत हो गई है.
ਵਿ- ਤੁਤਲਾ. ਜੋ ਸਪਸ੍ਟ (ਸਾਫ) ਨਾ ਬੋਲ ਸਕੇ. "ਬੋਲੈਂ ਬਚਨ ਤੋਤਰੇ ਮੀਠੇ." (ਨਾਪ੍ਰ) "ਮ੍ਰਿਦੁ ਵਚਨ ਤੋਤਲੇ ਮੁਖ ਕਹੰਤ." (ਗੁਪ੍ਰਸੂ) ੨. ਸੰਗ੍ਯਾ- ਕਾਲੀ ਦੇਵੀ, ਜੋ ਸ਼ਰਾਬ ਪੀਕੇ ਸਾਫ ਨਹੀਂ ਬੋਲ ਸਕਦੀ. "ਤੋਤਲਾ ਸੀਤਲਾ ਸਾਕਿਨੀ." (ਪਾਰਸਾਵ)....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਪਾਰਵਤੀ. ਦੁਰਗਾ। ੨. ਗਊ। ੩. ਪ੍ਰਿਥਿਵੀ। ੪. ਸਰਸ੍ਵਤੀ। ੫. ਰਾਜਾ ਇਕ੍ਸ਼ਾਕੁ ਦੀ ਇੱਕ ਪੁਤ੍ਰੀ। ੬. ਚਤੁਰ ਇਸਤ੍ਰੀ। ੭. ਧਾ- ਵਿਲਾਸ ਕਰਨਾ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...