sanchīसंची
ਵਿ- ਸੰਚਯ (ਜਮਾ) ਕੀਤੀ। ੨. ਪਾਲੀ. ਪਾਲਨ ਕੀਤੀ. "ਅਮਰ ਜਾਨਿ ਸੰਚੀ ਇਹ ਕਾਇਆ." (ਬਿਲਾ ਕਬੀਰ) ੩. ਸੰਗ੍ਯਾ- ਕਾਗਜਾਂ ਦੀ ਨੱਥੀ. ਜੁਜ਼. "ਸੰਚੀ ਸੁਜਨੀ ਤਰੇ ਦਬਾਈ." (ਗੁਪ੍ਰਸੂ)
वि- संचय (जमा) कीती। २. पाली. पालन कीती. "अमर जानि संची इह काइआ." (बिला कबीर) ३. संग्या- कागजां दी नॱथी. जुज़. "संची सुजनी तरे दबाई." (गुप्रसू)
(ਦੇਖੋ, ਸੰ ਅਤੇ ਚਯ) ਸੰਗ੍ਯਾ- ਜਮਾ ਕਰਨਾ. ਜੋੜਨਾ. ਇਕੱਠਾ ਕਰਨਾ. "ਰਾਮ ਨਾਮ ਧਨ ਕਰਿ ਸੰਚਉਨੀ." (ਗਉ ਕਬੀਰ) "ਸੰਚਣ ਕਉ ਹਰਿ ਏਕੋ ਨਾਮ." (ਧਨਾ ਮਃ ੫) "ਸੰਚਨ ਕਰਉ ਨਾਮ ਧਨ ਨਿਰਮਲ." (ਸੋਰ ਮਃ ੫)...
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਪਾਲਨ ਕੀਤੀ. "ਅਨਿਕ ਜਤਨ ਕਰਿ ਕਾਇਆ ਪਾਲੀ." (ਗਉ ਕਬੀਰ) ੨. ਕ੍ਰਿ. ਵਿ- ਪੱਲੇ. ਲੜ. "ਲਾਵੈ ਆਪਨ ਪਾਲੀ." (ਧਨਾ ਮਃ ੪) ਆਪਣੇ ਲੜ ਲਾਵੈ। ੩. ਸੰਗ੍ਯਾ- ਮਗਧ ਦੇਸ਼ ਦੀ ਪੁਰਾਣੀ ਪ੍ਰਾਕ੍ਰਿਤ ਭਾਸਾ, ਜਿਸ ਦਾ ਜਨਮ ਸੰਸਕ੍ਰਿਤ ਤੋਂ ਹੋਇਆ, ਇਸ ਦਾ ਪ੍ਰਚਾਰ ਹੋਣ ਲੰਕਾ Ceylon ਵਿੱਚ ਕੁਝ ਪਾਇਆ ਜਾਂਦਾ ਹੈ. ਬੌੱਧ ਧਰਮ ਦੇ ਬਹੁਤ ਗ੍ਰੰਥ ਇਸ ਭਾਸਾ ਵਿੱਚ ਲਿਖੇ ਹੋਏ ਹਨ. ਪਾਲੀ ਦਾ ਕੋਸ਼ R. C. Chilzers ਦਾ ਬਣਾਇਆ ਉੱਤਮ ਹੈ। ੪. ਸੰ. पालिन ਵਿ- ਪਾਲਨ ਕਰਤਾ. ਪਰਵਰਿਸ਼ ਕਰਨ ਵਾਲਾ। ੫. ਸੰਗ੍ਯਾ- ਪਸ਼ੂਆਂ ਦਾ ਰਾਖਾ....
ਸੰ. ਸੰਗ੍ਯਾ- ਪਰਵਰਿਸ਼. ਰਕ੍ਸ਼੍ਣ. "ਪਾਲਹਿ ਅਕਿਰਤਘਨਾ." (ਬਿਹਾ ਛੰਤ ਮਃ ੫) "ਪਾਲੇ ਬਾਲਕ ਵਾਂਗਿ." (ਵਾਰ ਰਾਮ ੨. ਮਃ ੫) ੨. ਹਿੰ. पलना. ਪਲਨਾ. ਝੂਲਾ. "ਬਾਲਕ ਪਾਲਨ ਪਉਢੀਅਲੇ." (ਰਾਮ ਨਾਮ ਦੇਵ)...
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਕ੍ਰਿ. ਵਿ- ਜਾਣਕੇ. "ਜਾਨਿ ਅਜਾਨ ਭਏ ਹਮ ਬਾਵਰ." (ਸੋਰ ਰਵਿਦਾਸ) ੨. ਜਨ (ਦਾਸ) ਨੂੰ. ਸੇਵਕ ਤਾਂਈਂ. "ਸਰਨਿ ਆਇਓ ਉਧਰੁ ਨਾਨਕ ਜਾਨਿ." (ਕਾਨ ਮਃ ੫) ੩. ਜੀਵਨ (ਜਿੰਦਗੀ) ਮੇਂ. ਜੀਵਨ ਭਰ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਦੇਖੋ, ਮਉਦੀਫਾ। ੪. ਸੰ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੫. ਦੇਖੋ, ਜਾਨੀ....
ਵਿ- ਸੰਚਯ (ਜਮਾ) ਕੀਤੀ। ੨. ਪਾਲੀ. ਪਾਲਨ ਕੀਤੀ. "ਅਮਰ ਜਾਨਿ ਸੰਚੀ ਇਹ ਕਾਇਆ." (ਬਿਲਾ ਕਬੀਰ) ੩. ਸੰਗ੍ਯਾ- ਕਾਗਜਾਂ ਦੀ ਨੱਥੀ. ਜੁਜ਼. "ਸੰਚੀ ਸੁਜਨੀ ਤਰੇ ਦਬਾਈ." (ਗੁਪ੍ਰਸੂ)...
ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. "ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ." (ਗਉ ਮਃ ੧) "ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ." (ਭੈਰ ਕਬੀਰ)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਯਜੁਰ ਵੇਦ. ਭਾਵ- ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਦ੍ਵਾਪਰ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ." (ਵਾਰ ਆਸਾ) ੨. ਫ਼ਾ. [جُز] ਜੁਜ਼. ਵ੍ਯ- ਬਗ਼ੈਰ. ਸਿਵਾ। ੩. ਅ਼. [جُزو] ਜੁਜ਼ਵ ਦਾ ਸੰਖੇਪ. ਸੰਗ੍ਯਾ- ਹ਼ਿੱਸਾ. ਭਾਗ. ਟੁਕੜਾ। ੪. ਸੰਚੀ. ਨੱਥੀ। ੫. ਫ਼ਾ. [جِز] ਜਿਜ਼. ਦੁੰਬੇ ਦੀ ਚੱਕੀ ਦੀ ਭੁੰਨੀ ਹੋਈ ਚਰਬੀ. "ਸਾਲਨ ਔ ਬਿਰੀਆਂ ਜੁਜ ਤਾਹਰੀ." (ਕ੍ਰਿਸਨਾਵ)...
ਦੇਖੋ, ਸੋਜ਼ਨੀ. "ਸੁਜਨੀ ਸ੍ਵੇਤ ਛਾਦਕਰ ਲੋਨੀ." (ਗੁਪ੍ਰਸੂ)...
ਕ੍ਰਿ. ਵਿ- ਤਲੇ. ਨੀਚੇ. ਥੱਲੇ। ੨. ਤਾਰੇ ਦੀ ਥਾਂ ਭੀ ਤਰੇ ਸ਼ਬਦ ਵਰਤਿਆ ਹੈ. "ਨਾਮੇ ਕੇ ਸੁਆਮੀ ਤੇਊ ਤਰੇ." (ਗਉ ਨਾਮਦੇਵ) ਉਹ ਭੀ ਉੱਧਾਰ ਕਰੇ। ੩. ਤਰਗਏ. ਪਾਰਉਤਰੇ. "ਗੁਰਕੈ ਸਬਦਿ ਤਰੇ ਮੁਨਿ ਕੇਤੇ." (ਭੈਰ ਮਃ ੧)...