sanghaसंघ
ਸੰਗ੍ਯਾ- ਕੰਠ. ਗਲਾ. "ਚਬੈ ਤਤਾ ਲੋਹਸਾਰ ਵਿਚਿ ਸੰਘੈ ਪਲਤੇ." (ਵਾਰ ਗਉ ੧. ਮਃ ੪) ੨. ਟੋਬਾ ਜਾਤੀ, ਜੋ ਜਮੀਨ ਸੁੰਘਕੇ ਜਮੀਨਗਰਭ ਵਿੱਚ ਪਾਣੀ ਦਾ ਮਿੱਠਾ ਖਾਰਾ ਹੋਣਾ ਦੱਸਦੀ ਹੈ. ਸੋਂਘਾ। ੩. ਸੰ. ਸਮੁਦਾਯ. ਗਰੋਹ. ਇਕੱਠ.
संग्या- कंठ. गला. "चबै तता लोहसार विचि संघै पलते." (वार गउ १. मः ४) २. टोबा जाती, जो जमीन सुंघके जमीनगरभ विॱच पाणी दा मिॱठा खारा होणा दॱसदी है. सोंघा। ३. सं. समुदाय. गरोह. इकॱठ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कण्ठ ਸੰਗ੍ਯਾ- ਗਲਾ. ਗਲ। ੨. ਗ੍ਰੀਵਾ. ਗਰਦਨ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫) ੩. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰਸਬਦਿ ਪਛਾਨੈ." (ਮਲਾ ਅਃ ਮਃ ੧) ੪. ਕੰਠਧੁਨਿ. "ਕੋਕਿਲ ਸੋ ਕੰਠ." (ਕ੍ਰਿਸਨਾਵ) ੫. ਵਿ- ਹ਼ਿਫ਼ਜ. ਕੰਠਾਗ੍ਰ. "ਗੁਰੁਬਾਨੀ ਕੋ ਕੰਠ ਕਰੀਜੈ." (ਗੁਪ੍ਰਸੂ)...
ਸੰਗ੍ਯਾ- ਗ੍ਰੀਵਾ. ਗਲ. ਗਰਦਨ. "ਗਲਾ ਬਾਂਧਿ ਦੁਹਿਲੇਇ ਅਹੀਰ." (ਸਾਰ ਨਾਮਦੇਵ) ੨. ਗੱਲ (ਬਾਤ) ਦਾ ਬਹੁਵਚਨ. ਗੱਲਾਂ. "ਗਲਾ ਕਰੇ ਘਣੇਰੀਆ." (ਵਾਰ ਆਸਾ ਮਃ ੨) ੩. ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ "ਗਲਾ ਪਿਟਨਿ ਸਿਰੁ ਖੁਹੇਨਿ." (ਸਵਾ ਮਃ ੧) ੪. ਓਲਾ. ਗੜਾ. ਹਿਮਉਪਲ. "ਗਲਿਆਂ ਸੇਤੀ ਮੀਹ ਕੁਰੁੱਤਾ." (ਭਾਗੁ) ੫. ਮੋਰੀ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। ੬. ਅੰਨ ਦਾ ਉਤਨਾ ਪ੍ਰਮਾਣ, ਜੋ ਖਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆਸਕੇ. ੭. ਅ਼. [غلہ] ਗ਼ੱਲਹ. ਅਨਾਜ. ਦਾਣਾ. ਅੰਨ. "ਗਲਾ ਪੀਹਾਵਣੀ." (ਭਾਗੁ) ੮. ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. "ਫਿਟਾ ਵਤੈ ਗਲਾ." (ਵਾਰ ਮਾਝ ਮਃ ੧) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ....
ਸੰ. ਤਪ੍ਤ. ਵਿ- ਤੱਤਾ. ਗਰਮ। ੧. ਕੌੜਾ. ਤੀਤਾ. ਤਿਕ੍ਤ. "ਇਕਿ ਤਤੇ ਇਕਿ ਬੋਲਨਿ ਮਿਠੇ." (ਮਾਰੂ ਮਃ ੫. ਅੰਜੁਲੀ) ੩. ਸੰਗ੍ਯਾ- ਤ ਅੱਖਰ. "ਤਤਾ ਤਾਸਿਉ ਪ੍ਰੀਤਿ ਕਰਿ." (ਬਾਵਨ) ੪. ਤ ਦਾ ਉੱਚਾਰਣ. ਤਕਾਰ....
ਸੰਗ੍ਯਾ- ਫੌਲਾਦ. "ਚਬੇ ਤਤਾ ਲੋਹਸਾਰੁ." (ਮਃ ੪. ਵਾਰ ਗਉ ੧)...
ਬੀਚ. ਭੀਤਰ. ਅੰਦਰ. "ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ." (ਮਃ ੪. ਵਾਰ ਕਾਨ) "ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ." (ਮਃ ੨. ਵਾਰ ਰਾਮ ੧) ੨. ਸੰ. ਲਹਰ. ਤਰੰਗ. ਮੌਜ. ਇਸ ਦਾ ਰੂਪਾਂਤਰ ਵੀਚੀ ਭੀ ਹੈ....
ਦੇਖੋ, ਪਲਿਤ. "ਚਬੈ ਤਤਾ ਲੋਹ ਸਾਰ ਵਿਚਿ ਸੰਘੈ ਪਲਤੇ." (ਗਉ ਵਾਰ ੧. ਮਃ ੪)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਦੇਖੋ, ਜਾਤਿ. "ਜਾਤੀ ਦੈ ਕਿਆ ਹਥ, ਸਚੁ ਪਰਖੀਐ." (ਵਾਰ ਮਾਝ ਮਃ ੧) ੨. ਯਾਤ੍ਰੀ. ਯਾਤ੍ਰਾ ਕਰਨ ਵਾਲਾ. "ਜਉ ਤੁਮ ਤੀਰਥ, ਤਉ ਹਮ ਜਾਤੀ." (ਸੋਰ ਰਵਿਦਾਸ) ੩. ਜਾਣੀ. ਸਮਝੀ. "ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ." (ਗਉ ਮਃ ੫) "ਗਤਿ ਨਾਨਕ ਵਿਰਲੀਂ ਜਾਤੀ. (ਮਾਝ ਮਃ ੫) ੪. ਸੰ. ਸੰਗ੍ਯਾ- ਚਮੇਲੀ। ੫. ਮਾਲਤੀ। ੬. ਡਿੰਗ. ਹਾਥੀ। ੭. ਸ੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੮. ਅ਼. [ذاتی] ਜਾਤੀ. ਵਿ- ਆਪਣਾ. ਨਿਜਕਾ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਮਿਠਾ। ੨. ਦੇਖੋ, ਮੀਆਂ ਮਿੱਠਾ....
ਵਿ- ਕ੍ਸ਼ਾਰਰਸ ਵਾਲਾ। ੨. ਸੰਗ੍ਯਾ- ਦੁਲਹਾ ਅਤੇ ਦੁਲਹਨਿ (ਲਾੜੇ ਲਾੜੀ) ਦੇ ਬੈਠਣ ਦਾ ਆਸਨ, ਜੋ ਫੇਰਿਆਂ ਸਮੇਂ ਵਿਛਾਈਦਾ ਹੈ. "ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ." (ਕ੍ਰਿਸਨਾਵ) ੩. ਜ਼ਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ ਪੱਛਮ ਹੈ, ਇਸ ਥਾਂ ਦੋ ਗੁਰਦ੍ਵਾਰੇ ਹਨ-#(ੳ) ਮੰਜੀ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਗੁਰੂ ਸਾਹਿਬ ਦਾ ਲਗਵਾਇਆ ਇੱਕ ਖੂਹ ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ.#(ਅ) ਦੂਖਨਿਵਾਰਨ. ਗੁਰੂ ਅਰਜਨ ਦੇਵ ਦੇ ਸਮੇਂ ਦੀ ਇੱਕ ਛਪੜੀ ਸੀ, ਜਿਸ ਵਿੱਚ ਕਈ ਵਾਰ ਗੁਰੂ ਸਾਹਿਬ ਨੇ ਚਰਣ ਧੋਏ. ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਹ ਪੱਕਾ ਤਾਲ ਬਣਵਾਇਆ ਗਿਆ ਅਤੇ ਪੰਜ ਸੌ ਰੁਪਯੇ ਸਾਲਾਨਾ ਜਾਗੀਰ ਦਿੱਤੀ ਗਈ. ਇਸ ਗੁਰਦ੍ਵਾਰੇ ਨਾਲ ਚਾਲੀ ਵਿੱਘੇ ਜ਼ਮੀਨ ਭੀ ਹੈ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਵਿ- ਸੁਘ੍ਰਾਣ. ਸੁੰਘਣ ਵਾਲਾ. ਖਾਸ ਕਰਕੇ ਉਹ, ਜੋ ਜਮੀਨ ਸੁੰਘਕੇ ਪਾਣੀ ਦਾ ਮਿੱਠਾ ਅਥਵਾ ਖਾਰਾ ਹੋਣਾ ਜਮੀਨ ਗਰਭ ਵਿੱਚ ਜਾਣ ਲੈਂਦਾ ਹੈ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਸੰਗ੍ਯਾ- ਇੱਕ ਥਾਂ ਸ੍ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ....