svapanaphala, savapanaphalaस्वपनफल, सवपनफल
ਹਿੰਦੂਮਤ ਦੇ ਗ੍ਰੰਥਾਂ ਵਿੱਚ ਸੁਪਨੇ ਦਾ ਸ਼ੁਭ ਅਸ਼ੁਭ ਫਲ ਬਹੁਤ ਵਰਣਨ ਕੀਤਾ ਹੈ. ਦੇਖੋ, ਵਾਲਮੀਕ ਕਾਂਡ ੨. ਅਃ ੬੯ ਅਤੇ ਐਤ੍ਰੇਯ ਆਰਣ੍ਯਕ, ਆਰਣ੍ਯਕ ੩. ਅਧ੍ਯਾਯ ੨. ਖੰਡ ੪. ਤਥਾ ਮਤਸ੍ਯ ਪੁਰਾਣ ਦਾ ਅਃ ੨੪੨. ਬਾਈਬਲ ਵਿੱਚ ਭੀ ਸੁਪਨੇ ਦਾ ਫਲ ਮੰਨਿਆ ਹੈ. ਦੇਖੋ, Daniel ਕਾਂਡ ੭. ਕੁਰਾਨ ਵਿੱਚ ਭੀ ਸੁਪਨਫਲ ਦੇਖੀਦਾ ਹੈ. ਦੇਖੋ, ਸੂਰਤ ਯੂਸਫ, ਆਯਤ ੩੬, ੩੭, ੧੦੨. ਸਿੱਖ ਧਰਮ ਵਿੱਚ ਸ੍ਵਪਨ ਦਾ ਚੰਗਾ ਮੰਦਾ ਕੁਝ ਫਲ ਨਹੀਂ ਹੈ. ਦੇਖੋ, ਸੁਪਨਾ.
हिंदूमत दे ग्रंथां विॱच सुपने दा शुभ अशुभ फल बहुत वरणन कीता है. देखो, वालमीक कांड २. अः ६९ अते ऐत्रेय आरण्यक, आरण्यक ३. अध्याय २. खंड ४. तथा मतस्य पुराण दा अः २४२. बाईबल विॱच भी सुपने दा फल मंनिआ है. देखो, Daniel कांड ७. कुरान विॱच भी सुपनफल देखीदा है. देखो, सूरत यूसफ, आयत ३६, ३७, १०२. सिॱख धरम विॱच स्वपन दा चंगा मंदा कुझ फल नहीं है. देखो, सुपना.
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਵਾਲਮੀ੍ਕ. ਵਾਲਮੀ੍ਕਿ ਰਿਖੀ ਦਾ ਬਣਾਇਆ ਹੋਇਆ ਰਾਮਾਯਣ. ਦੇਖੋ, ਬਾਲਮੀਕ ਰਾਮਾਯਣ ਅਤੇ ਰਾਮਾਯਣ....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਸੰਗ੍ਯਾ- ਮੱਛ। ੨. ਵਿਰਾਟ ਦੇਸ਼। ੩. ਚੇਦਿ ਦਾ ਰਾਜਾ, ਜੋ ਮੱਛੀ ਦੇ ਉਦਰੋਂ ਉਪਰਿਚਰ ਦਾ ਪੁਤ੍ਰ ਸੀ. ਇਹ ਮਤਸ੍ਯੋਦਰੀ ਦਾ ਸਕਾ ਭਾਈ ਸੀ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਦੇਖੋ, ਬਾਇਬਲ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਅ਼. [صوُرت] ਸੂਰਤ. ਸੰਗ੍ਯਾ- ਤਸਵੀਰ. ਮੂਰਤਿ। ੨. ਸ਼ਕਲ। ੩. ਅ਼. [سوُرہ] ਕ਼ੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪. ਸੰ. ਸੂਰ੍ਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ, ਜੋ ਕਿਸੇ ਸਮੇਂ ਸੁਰਾਸ੍ਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. "ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ." (ਚਰਿਤ੍ਰ ੧੬੬) ੫. ਸੰ. ਸੂਰਤ. ਵਿ- ਦਯਾਲੁ. ਕ੍ਰਿਪਾਲੁ....
[یوُسف] ਯੂਸੁਫ਼ (Joseph). ਇਹ ਯਅ਼ਕੂਬ ਦਾ ਪੁਤ੍ਰ ਅਤੇ ਇਬਰਾਹੀਮ ਦਾ ਪੜੋਤਾ ਸੀ. ਕੁਰਾਨ ਵਿੱਚ ਇਸ ਨਾਮ ਦੀ ਬਾਰਵੀਂ ਸੂਰਤ ਹੈ, ਜਿਸ ਵਿੱਚ ਕਥਾ ਹੈ ਕਿ ਯੂਸਫ ਬਹੁਤ ਹੀ ਸੁੰਦਰ ਸੀ. ਇਸ ਦੇ ਮਤੇਰ ਭਾਈਆਂ ਨੇ ਈਰਖਾ ਦੇ ਸਾੜੇ ਨਾਲ ਇਸ ਨੂੰ ਜੰਗਲ ਦੇ ਅੰਨ੍ਹੇ ਖੂਹ ਵਿੱਚ ਸੁੱਟ ਦਿੱਤਾ. ਇੱਕ ਵਪਾਰੀਆਂ ਦਾ ਟੋਲਾ ਉਸ ਪਾਸਦੀ ਲੰਘਦਾ ਹੋਇਆ ਯੂਸਫ ਨੂੰ ਕੱਢਕੇ ਮਿਸਰ ਲੈ ਗਿਆ ਅਰ ਕਿਤਫ਼ੀਰ ਧਨੀ ਪਾਸ ਗੁਲਾਮ ਕਰਕੇ ਬੇਚ ਦਿੱਤਾ. ਕਿਤਫੀਰ ਦੀ ਇਸਤ੍ਰੀ ਜ਼ੁਲੈਖਾਂ ਨੇ ਯੂਸਫ਼ ਪਰ ਮੋਹਿਤ ਹੋਕੇ ਅਯੋਗ ਸੰਬੰਧ ਕਰਨਾ ਚਾਹਿਆ, ਪਰ ਧਰਮੀ ਯੂਸਫ਼ ਨੇ ਇਨਕਾਰ ਕੀਤਾ. ਜ਼ੂਲੈਖਾਂ ਨੇ ਰੰਜ ਵਿੱਚ ਆ ਕੇ ਪਤਿ ਨੂੰ ਆਖਿਆ ਕਿ ਯੂਸਫ਼ ਪਾਂਮਰ ਹੈ ਅਰ ਮੇਰੇ ਨਾਲ ਅਯੋਗ ਵਰਤਾਉ ਕਰਨਾ ਚਾਹੁੰਦਾ ਸੀ, ਇਸ ਪੁਰ ਯੂਸਫ਼ ਨੂੰ ਅਪਰਾਧੀ ਠਹਿਰਾਇਆ ਜਾਕੇ ਕੈਦ ਕੀਤਾ ਗਿਆ.#ਯੂਸਫ਼ ਨੂੰ ਸੁਪਨੇ ਦਾ ਫਲ ਅਜੇਹਾ ਦੱਸਣਾ ਆਉਂਦਾ ਸੀ ਕਿ ਜੋ ਉਹ ਬਿਆਨ ਕਰਦਾ, ਉਸ ਸੱਚ ਹੀ ਹੁੰਦਾ. ਦੈਵਯੋਗ ਨਾਲ ਮਿਸਰ ਦੇ ਬਾਦਸ਼ਾਹ ਨੂੰ ਇੱਕ ਸੁਪਨਾ ਆਇਆ, ਜਿਸ ਦਾ ਫਲ ਕੋਈ ਠੀਕ ਨਾ ਦੱਸ ਸਕਿਆ, ਪਰ ਯੂਸਫ਼ ਨੇ ਉੱਤਮ ਰੀਤਿ ਨਾਲ ਵਰਣਨ ਕਰਕੇ ਤਸੱਲੀ ਕੀਤੀ. ਬਾਦਸ਼ਾਹ ਨੇ ਪ੍ਰਸੰਨ ਹੋਕੇ ਕੈਦ ਤੋਂ ਰਿਹਾਈ ਦਿੱਤੀ ਅਰ ਗੁਲਾਮੀ ਤੋਂ ਛੁਡਾਕੇ ਆਪਣਾ ਅਹਿਲਕਾਰ ਥਾਪਿਆ.#ਮਿਸਰਰਾਜ ਦਾ ਮੰਤ੍ਰੀ ਹੋਕੇ ਯੂਸਫ਼ ਨੇਕ ਕੰਮ ਕਰਦਾ ਰਿਹਾ. ਦੁਰਭਿੱਖ (ਕ਼ਹਤ) ਤੋਂ ਦੁਖੀ ਹੋਏ ਯੂਸਫ਼ ਦੇ ਭਾਈ, ਜਿਨ੍ਹਾਂ ਨੇ ਇਸ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ, ਅੰਨ ਲੈਣ ਮਿਸਰ ਆਏ, ਤਦ ਯੂਸਫ਼ ਨੇ ਉਨ੍ਹਾਂ ਨਾਲ ਚੰਗਾ ਸਲੂਕ ਕੀਤਾ. ਅੰਨ ਦੇਣ ਤੋਂ ਛੁੱਟ ਉਨ੍ਹਾਂ ਦੀ ਰਕਮ ਭੀ ਮੋੜ ਦਿੱਤੀ. ਜਦ ਉਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ, ਤਾਂ ਬਹੁਤ ਪਛਤਾਏ ਅਰ ਯੂਸਫ਼ ਤੋਂ ਮੁਆਫ਼ੀ ਮੰਗੀ. ਯੂਸਫ਼ ਨੇ ਉਦਾਰਭਾਵ ਨਾਲ ਆਖਿਆ ਕਿ ਮੈਂ ਤੁਹਾਡੇ ਅਪਰਾਧ ਛਿਮਾ ਕੀਤੇ, ਖ਼ੁਦਾ ਭੀ ਕ੍ਰਿਪਾ ਕਰਕੇ ਤੁਹਾਨੂੰ ਮੁਆਫ਼ ਕਰੇ. ਯੂਸਫ਼ ਦੀ ਸਾਰੀ ਉਮਰ ੧੧੦ ਵਰ੍ਹੇ ਦੀ ਸੀ. "ਜਬੈ ਜੁਲੈਖਾਂ ਯੂਸਫਹਿ ਰੂਪ ਵਿਲੋਕ੍ਯੋ ਜਾਇ। ਬਸੁ ਅਸੁ ਦੈ ਤਾਂਕੋ ਤੁਰਤ ਲਿਯੋ ਸੁ ਮੋਲ ਬਨਾਇ." (ਚਰਿਤ੍ਰ ੨੦੧)¹...
ਸੰ. ਵਿ- ਚੌੜਾ। ੨. ਫੈਲਿਆ ਹੋਇਆ. "ਮਸਤਕ ਆਯਤ ਲੋਚਨ ਲੋਨੇ." (ਨਾਪ੍ਰ) ੨. ਅ਼. [آیتہ] ਸੰਗ੍ਯਾ- ਕਰਾਨ ਅਤੇ ਅੰਜੀਲ ਦਾ ਪਦ. ਮੰਤ੍ਰ. ਤੁਕ. ਵਾਕ। ੪. ਨਿਸ਼ਾਨ. ਚਿੰਨ੍ਹ। ੫. ਪੈਗੰਬਰ ਦੀ ਕਰਾਮਾਤ (ਸਿੱਧਿ)....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਦੇਖੋ, ਸੁਪਨ....
ਵਿ- ਉੱਤਮ. ਸ਼੍ਰੇਸ੍ਠ. ਸਿੰਧੀ. ਦਙੋ. "ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ." (ਕਾਨ ਮਃ ੫) ੨. ਅਰੋਗ. ਨਰੋਆ। ੩. ਸੰਗ੍ਯਾ- ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ....
ਮੰਦਤਾ. ਦੇਖੋ, ਮੰਦਤਾ. "ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ?" (ਮਃ ੧. ਵਾਰ ਰਾਮ ੧) ੨. ਵਿ- ਬੁਰਾ. ਮਾੜਾ. . ਦੇਖੋ, ਮੰਦ. "ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ." (ਮਃ ੪. ਵਾਰ ਰਾਮ ੧) "ਮੰਦਾ ਕਿਸੈ ਨ ਆਖਿ ਝਗੜਾ ਪਾਵਣਾ." (ਵਡ ਛੰਤ ਮਃ ੧) ੨. ਸੰ. मन्दा. ਜ੍ਯੋਤਿਸ ਅਨੁਸਾਰ ਉਹ ਸੰਕ੍ਰਾਂਤਿ, ਜੋ ਉੱਤਰ ਫਾਲਗੁਨੀ, ਉੱਤਰਾਸਾਢਾ, ਉੱਤਰ ਭਾਦ੍ਰਪਦ ਅਤੇ ਰੋਹਿਣੀ ਨਛਤ੍ਰਾਂ ਵਿੱਚ ਆਵੇ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਸ੍ਵਪਨ. ਦੇਖੋ, ਸ੍ਵਪ ਧਾ. ਸੰਗ੍ਯਾ- ਨੀਂਦ. ਨ੍ਰਿਦਾ। ੨. ਸੌਣਾ. "ਜਾਗਨ ਤੇ ਸੁਪਨਾ ਭਲਾ." (ਬਿਲਾ ਮਃ ੫) ੩. ਸ੍ਵਪਨ ਅਵਸਥਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਹੈ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗ੍ਰਤ ਦੀ ਨਿਆਈਂ ਗ੍ਯਾਨ ਹੁੰਦਾ ਹੈ. "ਮ੍ਰਿਗਤ੍ਰਿਸਨਾ ਅਰੁ ਸੁਪਨਮਨੋਰਥ." (ਸੋਰ ਮਃ ੫) ਅਨੇਕ ਮਤਾਂ ਵਿੱਚ ਸੁਪਨੇ ਦੇ ਚੰਗੇ ਮੰਦੇ ਫਲ ਲਿਖੇ ਹਨ, ਪਰ ਸਿੱਖਮਤ ਵਿੱਚ ਇਹ ਨਿਸ਼ਚਾ ਨਹੀਂ ਹੈ. ਯਥਾ- "ਸੁਪਨੇ ਸੇਤੀ ਚਿਤੁ ਮੂਰਖਿ ਲਾਇਆ." (ਵਾਰ ਜੈਤ) "ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ." (ਕਾਨ ਮਃ ੫) ਦੇਖੋ, ਸ੍ਵਪਨਫਲ। ੪. ਭਾਵ- ਜਗਤ. "ਜਿਸ ਕਾ ਰਾਜਿ ਤਿਸੈ ਕਾ ਸੁਪਨਾ." (ਗਉ ਮਃ ੫)...