sojaसोज
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼.
संग्या- सोजा. वरम. सं. शोथ शोथ।#२. फ़ा. [سوز] सोज़. जलन. दाह. सोज़श. "विसफोट सघन ते सोज गात." (गुप्रसू) ३. इह शबदां दे अंत आके जलाउण वाला दा अरथ दिंदा है. जैसे- दिलसोज़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੋਜ ੧....
ਸੰ. ਵਮਁਨ੍. ਸੰਗ੍ਯਾ- ਕਵਚ. ਸੰਨਾਹ ਸੰਜੋਆ। ੨. ਅ਼. [ورم] ਸੋਜ ਸੂਜਨ (Inflamation)....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਦੇਖੋ, ਜ੍ਵਲਨ. ਦਾਹ. ਤਪਤ। ੨. ਜਲਾਂ ਵਿੱਚ. ਜਲੋਂ ਮੇਂ. "ਜਲਨ ਥਲਨ ਬਸੁਧ ਗਗਨ." (ਰਾਮ ਮਃ ੫. ਪੜਤਾਲ)...
ਸੰ. ਸੰਗ੍ਯਾ- ਦਗਧ ਕਰਨ ਦੀ ਕ੍ਰਿਯਾ. ਜਲਾਣਾ. ਦੇਖੋ, ਪਿਤ੍ਰਿਮੇਧ। ੨. ਜਲਨ. ਤਾਪ। ੩. ਇੱਕ ਰੋਗ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਗਲ ਸੁਕਦਾ ਹੈ. ਜਲਨ. ਸੜਨ. ਦਾਝ. ਵੈਦਕ ਅਨੁਸਾਰ ਪਿੱਤ ਦਾਹ, ਮਦ੍ਯ ਦਾਹ ਆਦਿ ਇਸ ਦੇ ਸੱਤ ਭੇਦ ਹਨ. ਸ਼ਰੀਰ ਵਿੱਚ ਗਰਮੀ ਬਹੁਤ ਵਧਣ, ਖ਼ੂਨ ਦੇ ਜੋਸ਼ ਮਾਰਨ, ਤ੍ਰਿਖਾ ਰੋਕਣ, ਬਹੁਤ ਸ਼ਰਾਬ ਪੀਣ, ਬਹੁਤ ਭੋਗ ਕਰਨ, ਬਹੁਤ ਮਿਹਨਤ ਕਰਨ, ਨਿਰਾਹਾਰ ਵ੍ਰਤ ਰੱਖਣ, ਨਰਮ ਅਸਥਾਨ ਤੇ ਸੱਟ ਵੱਜਣ ਆਦਿ ਕਾਰਣਾਂ ਤੋਂ ਦਾਹ ਰੋਗ ਹੁੰਦਾ ਹੈ.#ਦਾਹ ਤੋਂ ਦਿਲ ਅਤੇ ਸ਼ਰੀਰ ਸੜਦਾ ਪ੍ਰਤੀਤ ਹੁੰਦਾ ਹੈ, ਜੀ ਘਬਰਾਉਂਦਾ ਹੈ, ਸਿਰ ਚਕਰਾਉਂਦਾ ਹੈ, ਖਾਣਾ ਪੀਣਾ ਨਹੀਂ ਭਾਉਂਦਾ.#ਇਸ ਦੇ ਸਾਧਾਰਣ ਇਲਾਜ ਇਹ ਹਨ- ਜਿਨ੍ਹਾਂ ਕਾਰਣਾਂ ਤੋਂ ਦਾਹ ਹੋਈ ਹੋਵੇ ਉਨ੍ਹਾਂ ਦਾ ਤਿਆਗ ਕਰਨਾ, ਤਿੱਖੇ ਰੁੱਖੇ ਬੋਝਲ ਖਾਣੇ ਛੱਡਕੇ ਨਰਮ ਅਤੇ ਸਾਂਤਕੀ ਭੋਜਨ ਵਰਤਣੇ. ਸ਼ਰੀਰ ਉੱਤੇ ਆਉਲੇ, ਬੇਰ ਦੀ ਛਿੱਲ, ਅਥਵਾ ਸੀਤਲ ਜਲ ਵਿੱਚ ਚੰਦਨ ਘਸਾਕੇ ਲੇਪ ਕਰਨਾ. ਕੌਲ ਫੁੱਲ ਅਤੇ ਕੇਲੇ ਦੇ ਪੱਤਿਆਂ ਤੇ ਲੇਟਣਾ. ਅਰਕ ਗੁਲਾਬ ਕੇਉੜਾ ਬੇਦਮੁਸ਼ਕ ਚੰਦਨ ਦੇ ਮੂੰਹ ਤੇ ਛਿੱਟੇ ਮਾਰਨੇ ਅਤੇ ਪੀਣਾ. ਨਹਿਰ ਨਦੀ ਫੁਹਾਰੇ ਪਾਸ ਬੈਠਣਾ. ਗੁਲਾਬ ਆਦਿ ਇ਼ਤਰ (ਅਤਰ) ਸੁੰਘਣੇ. ਸ਼ਰਬਤ ਸੰਦਲ, ਸੰਗਤਰਾ, ਨਿੰਬੂ, ਅਨਾਰ ਆਦਿ ਦਾ ਵਰਤਣਾ. ਬਹੁਤ ਨਰਮ ਅਤੇ ਸੀਤਲ ਜੁਲਾਬ ਦੀਆਂ ਦਵਾਈਆਂ ਦਾ ਸੇਵਨ ਕਰਨਾ, ਜਿਨ੍ਹਾਂ ਤੋਂ ਅੰਤੜੀ ਵਿੱਚ ਮਲ ਨਾ ਰਹੇ....
ਫ਼ਾ. [سوزش] ਦੇਖੋ, ਸੋਜ ੨....
ਫੋੜਾ. ਦੇਖੋ, ਬਿਸਫੋਟ....
ਵਿ- ਸੰਘਣਾ. ਗਾੜ੍ਹਾ. ਦੇਖੋ, ਘਨ. "ਅਹੰਬੁਧਿ ਬਹੁ ਸਘਨ ਮਾਇਆ." (ਗੂਜ ਮਃ ੫) ੨. ਘਨ (ਬਾਜਾ) ਸਹਿਤ. "ਹੈ ਗੈ ਬਾਹਨ ਸਘਨ ਘਨ." (ਸ. ਕਬੀਰ) ਦੇਖੋ, ਘਨ। ੩. ਬੱਦਲ ਸਹਿਤ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਸੰ. ਗਾਤ੍ਰ. ਸੰਗ੍ਯਾ- ਦੇਹ. ਸ਼ਰੀਰ. "ਬਿਨਸਿਜੈਹੈ ਤੇਰੋ ਗਾਤ." (ਜੈਜਾ ਮਃ ੯) ੨. ਅੰਗ. "ਮੈਨ ਕੇ ਤੋਮੈ ਹੈਂ ਸਭ ਗਾਤ." (ਕ੍ਰਿਸਨਾਵ) ੩. ਗਤਿ. ਮੁਕਤਿ. ਦੇਖੋ, ਗਤਿ. "ਨਾਥ ਨਰਹਰਿ ਕਰਹੁ ਗਾਤ." (ਆਸਾ ਛੰਤ ਮਃ ੫)...
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਫ਼ਾ. [دِلسوز] ਸੰਗ੍ਯਾ- ਮਨ ਦੀ ਜਲਨ। ੨. ਵਿ- ਪ੍ਯਾਰਾ. ਮਨਭਾਵਨ. ਮਨ ਨੂੰ ਸੋਖ਼ਤਨ (ਜਲਾਉਣ) ਵਾਲਾ. ਜਿਸ ਦੇ ਨਾ ਮਿਲਨ ਤੋਂ ਮਨ ਜਲਦਾ ਹੈ....