sohandharhā, sohandhāसोहंदड़ा, सोहंदा
ਵਿ- ਸ਼ੋਭਨ. ਸ਼ੋਭਾ ਦਿੰਦਾ. "ਸੋਹੰਦੜੋ ਹਭ ਠਾਇ." (ਸ੍ਰੀ ਛੰਤ ਮਃ ੫)
वि- शोभन. शोभा दिंदा. "सोहंदड़ो हभ ठाइ." (स्री छंत मः ५)
ਸੰ. ਸ਼ੋਭਨ. ਵਿ- ਸ਼ੋਭਾ ਵਾਲਾ। ੨. ਸੁੰਦਰ. ਖੂਬਸੂਰਤ। ੩. ਉੱਤਮ. ਸ਼੍ਰੇਸ੍ਠ। ੪. ਸੰਗ੍ਯਾ- ਇੱਕ ਛੰਦ, ਇਸ ਦਾ ਨਾਉਂ "ਸਿੰਹਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੦. ਮਾਤ੍ਰਾ ਪੁਰ. ਅੰਤ ਜਗਣ .#ਉਦਾਹਰਣ-#ਨਾਥ ਅਦਭੁਤ ਗਤਿ ਅਪਰਮਿਤ, ਚਰਿਤ ਕਹਤ ਬਨੈ ਨ.#(ਗੁਰੁਪਦ ਪ੍ਰੇਮ ਪ੍ਰਕਾਸ਼)#੫. ਅਗਨਿ। ੬. ਸ਼ਿਵ। ੭. ਕਮਲ। ੮. ਭੂਖਣ. ਗਹਿਣਾ. ੯. ਧਰਮ। ੧੦. ਸੰਧੂਰ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਸਿੰਧੀ. ਠਾਇ. ਸੰਗ੍ਯਾ- ਸ੍ਥਾਨ. ਜਗਾ. "ਸੋਹੰਦੜੋ ਸਭ ਠਾਇ." (ਸ੍ਰੀ ਛੰਤ ਮਃ ੫) "ਅਬਕ ਛੁਟਕੇ ਠਉਰ ਨ ਠਾਇਓ." (ਗਉ ਕਬੀਰ) ਸ੍ਥਿਤੀ ਦੀ ਥਾਂ ਨਹੀਂ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....