sēhuਁda, sēhundaसेहुँड, सेहुंड
ਸੰ. सेहुण्ड ਅਥਵਾ सिंहतुण्ड ਸੇਹੁੰਡ ਜਾਂ ਸਿੰਹਤੁੰਡ. ਸੰਗ੍ਯਾ- ਥੋਹਰ, ਜਿਸਦੇ ਕੰਡੇ ਸ਼ੇਰ ਦੇ ਦੰਦ੍ਰਾਂ ਜੇਹੇ ਹੁੰਦੇ ਹਨ. "ਗਾਤ ਧਾਤੁ ਗੋਦੂਧ ਤੇ ਸੇਂਹੁੰਡ ਕੇ ਤੇ ਘਾਤ." (ਵ੍ਰਿੰਦ) ਦੇਖੋ, ਥੋਹਰ.
सं. सेहुण्ड अथवा सिंहतुण्ड सेहुंड जां सिंहतुंड. संग्या- थोहर, जिसदे कंडे शेर दे दंद्रां जेहे हुंदे हन. "गात धातु गोदूध ते सेंहुंड के ते घात." (व्रिंद) देखो, थोहर.
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. सेहुण्ड ਅਥਵਾ सिंहतुण्ड ਸੇਹੁੰਡ ਜਾਂ ਸਿੰਹਤੁੰਡ. ਸੰਗ੍ਯਾ- ਥੋਹਰ, ਜਿਸਦੇ ਕੰਡੇ ਸ਼ੇਰ ਦੇ ਦੰਦ੍ਰਾਂ ਜੇਹੇ ਹੁੰਦੇ ਹਨ. "ਗਾਤ ਧਾਤੁ ਗੋਦੂਧ ਤੇ ਸੇਂਹੁੰਡ ਕੇ ਤੇ ਘਾਤ." (ਵ੍ਰਿੰਦ) ਦੇਖੋ, ਥੋਹਰ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਦੇਖੋ, ਸੇਂਹੁੰਡ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੰਡੇਦਾਰ ਝਾੜ, ਜਿਸ ਵਿੱਚੋਂ ਦੁੱਧ ਨਿਕਲਦਾ ਹੈ. ਸੇਹੁੰਡ L. Euphorbia Nerrifolia. ਇਸ ਨੂੰ ਖੇਤਾਂ ਦੀ ਵਾੜ ਲਈ ਬਹੁਤ ਲਾਉਂਦੇ ਹਨ. ਇਹ ਅਨੇਕ ਕਿਸਮ ਦਾ ਹੁੰਦਾ ਹੈ, ਪਰ ਸਭ ਤੋਂ ਪ੍ਰਸਿੱਧ ਡੰਡਾਥੋਹਰ ਹੈ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰ. ਗਾਤ੍ਰ. ਸੰਗ੍ਯਾ- ਦੇਹ. ਸ਼ਰੀਰ. "ਬਿਨਸਿਜੈਹੈ ਤੇਰੋ ਗਾਤ." (ਜੈਜਾ ਮਃ ੯) ੨. ਅੰਗ. "ਮੈਨ ਕੇ ਤੋਮੈ ਹੈਂ ਸਭ ਗਾਤ." (ਕ੍ਰਿਸਨਾਵ) ੩. ਗਤਿ. ਮੁਕਤਿ. ਦੇਖੋ, ਗਤਿ. "ਨਾਥ ਨਰਹਰਿ ਕਰਹੁ ਗਾਤ." (ਆਸਾ ਛੰਤ ਮਃ ੫)...
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਸੰ. ਸੰਗ੍ਯਾ- ਪ੍ਰਹਾਰ. ਚੋਟ। ੨. ਤੀਰ. ਬਾਣ। ੩. ਮਾਰਨਾ. ਹਤ੍ਯਾ. "ਕਰੈ ਸੁ ਘਾਤ ਘਾਤ ਕੋ ਪਾਇ." (ਗੁਪ੍ਰਸੂ) ੪. ਦਾਉ. ਪੇਂਚ. "ਐਸ ਘਾਤ ਫਿਰ ਹਾਥ ਨ ਐਹੈ." (ਵਿਚਿਤ੍ਰ)...
वृन्द- ਸੰਗ੍ਯਾ- ਸਮੁਦਾਯ. ਸਮੂਹ. ਝੁੰਡ। ੨. ਸੌ ਕਰੋੜ ਅਥਵਾ ਦਸ਼ ਅਰਬ ਦੀ ਸੰਖ੍ਯਾ। ੩. ਇੱਕ ਕਵਿ, ਜਿਸ ਦੀ "ਦ੍ਰਿਸ੍ਟਾਂਤ ਸ਼ਤਸਈ" ਬਹੁਤ ਮਨੋਹਰ ਹੈ.¹...