sēvatīसेवती
ਸੰ. सेमन्ती ਸੇਮੰਤੀ. ਸੰਗ੍ਯਾ- ਚਿੱਟਾ ਗੁਲਾਬ, ਜੋ ਵਿਸ਼ੇਸ ਕਰਕੇ ਜੰਗਲੀ ਹੁੰਦਾ ਹੈ. ਇਸ ਦਾ ਗੁਲਕੰਦ ਬਹੁਤ ਗੁਣਕਾਰੀ ਹੈ. L. Rosa glandulifera.
सं. सेमन्ती सेमंती. संग्या- चिॱटा गुलाब, जो विशेस करके जंगली हुंदा है. इस दा गुलकंद बहुत गुणकारी है. L. Rosa glandulifera.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਿਟਾ....
ਫ਼ਾ. [گُلاب] ਸੰਗ੍ਯਾ- ਸ੍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਫ਼ਾ. [گُل قند] ਸੰਗ੍ਯਾ- ਗੁਲ (ਗੁਲਾਬ) ਦੇ ਫੁੱਲ ਅਤੇ ਕੰਦ (ਖੰਡ) ਤੋਂ ਬਣਿਆ ਹੋਇਆ ਇੱਕ ਪਦਾਰਥ, ਜੋ ਬਹੁਤ ਰੋਗਾਂ ਵਿੱਚ ਵਰਤੀਦਾ ਹੈ. ਚੇਤੀ ਗੁਲਾਬ ਅਤੇ ਪਹਾੜੀ ਸੇਵਤੀ (ਸਫ਼ੇਦ ਗੁਲਾਬ) ਦੀ ਗੁਲਕ਼ੰਦ ਉੱਤਮ ਹੁੰਦੀ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....