sīkhaसीख
ਫ਼ਾ. [سیخ] ਸੰਗ੍ਯਾ- ਲੋਹੇ ਦੀ ਸਰੀ. "ਜਣੁ ਹਲਵਾਈ ਸੀਖ ਨਾਲ ਬਿੰਨ੍ਹ ਬੜੇ ਉਤਾਰੇ." (ਚੰਡੀ ੩) ੨. ਤੀਲਾ. ਤੀਲੀ। ੩. ਸੰ. ਸ਼ਿਕ੍ਸ਼ਾ. ਉਪਦੇਸ਼. ਨਸੀਹਤ. "ਸਾਚੇ ਗੁਰ ਕੀ ਸਾਚੀ ਸੀਖ." (ਗਉ ਮਃ ੧)
फ़ा. [سیخ] संग्या- लोहे दी सरी. "जणु हलवाई सीख नाल बिंन्ह बड़े उतारे." (चंडी ३) २. तीला. तीली। ३. सं. शिक्शा. उपदेश. नसीहत. "साचे गुर की साची सीख." (गउ मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ (ਬਾਣਾਂ) ਨਾਲ. ਤੀਰੋਂ ਸੇ. "ਬੇਧਿ ਤੀਖਨ ਸਰੀ." (ਕੇਦਾ ਮਃ ੫)...
ਸਿੰਧੀ. ਕ੍ਰਿ. ਵਿ- ਮਾਨੋ. ਗੋਯਾ. ਜਾਣੀਓਂ. "ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ, ਤਿਸੁ ਲਾਖ ਬੇਦਨ ਜਣੁ ਆਈ." (ਸੋਰ ਮਃ ੫)...
ਵਿ- ਹਲਵਾ (ਕੜਾਹ) ਬਣਾਉਣ ਵਾਲਾ. ਦੇਖੋ, ਹਲਵਾ....
ਫ਼ਾ. [سیخ] ਸੰਗ੍ਯਾ- ਲੋਹੇ ਦੀ ਸਰੀ. "ਜਣੁ ਹਲਵਾਈ ਸੀਖ ਨਾਲ ਬਿੰਨ੍ਹ ਬੜੇ ਉਤਾਰੇ." (ਚੰਡੀ ੩) ੨. ਤੀਲਾ. ਤੀਲੀ। ੩. ਸੰ. ਸ਼ਿਕ੍ਸ਼ਾ. ਉਪਦੇਸ਼. ਨਸੀਹਤ. "ਸਾਚੇ ਗੁਰ ਕੀ ਸਾਚੀ ਸੀਖ." (ਗਉ ਮਃ ੧)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰਗ੍ਯਾ- ਸੀਖ ਲੰਮਾ ਡੱਕਾ. ਜੌਂ ਕਣਕ ਆਦਿ ਦੀ ਨਾਲੀ. "ਜੈਸੇ ਪੋਲ ਤੀਲ ਤੇ ਕਿਲਾਲ ਕੋ ਸੁ ਫੂਕ ਨਾਲ ਖੈਂਚ ਲੇਤ ਬਾਲਕ." (ਗੁਪ੍ਰਸੂ) ਪੋਲੇ ਤੀਲੇ ਵਿਚਦੀਂ ਫੂਕ ਦੇ ਜੋਰ ਬੱਚੇ ਕੀਲਾਲ (ਪਾਣੀ) ਖਿੱਚ ਲੈਂਦੇ ਹਨ....
ਛੋਟਾ ਤੀਲਾ. ਸੀਖ਼। ੨. ਇਸਤ੍ਰੀਆਂ ਦੇ ਨੱਕ ਵਿੱਚ ਪਹਿਰਣ ਦਾ ਇੱਕ ਭੂਖਣ....
ਸੰ. ਸੰਗ੍ਯਾ- ਸਿਖਮਤ. ਨਸੀਹਤ। ੨. ਉਪਦੇਸ਼। ੩. ਵੇਦ ਦਾ ਇੱਕ ਅੰਗ, ਜਿਸ ਵਿੱਚ ਵੇਦਾਂ ਦੇ ਮੰਤ੍ਰਾਂ ਦੀ ਗਿਣਤੀ, ਉਨ੍ਹਾਂ ਦਾ ਸਹੀ ਉੱਚਾਰਣ ਅਤੇ ਸੁਰ ਨਾਲ ਪੜ੍ਹਨ ਦਾ ਢੰਗ ਦੱਸਿਆ ਹੈ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਅ਼. [نصیحت] ਨਸੀਹ਼ਤ. ਸੰਗ੍ਯਾ- ਖ਼ੈਰਖ੍ਵਾਹੀ. ਸ਼ੁਭਚਿੰਤਨ। ੨. ਹਿਤ ਦੀ ਗੱਲ. ਉਪਦੇਸ਼. ਸਿਖ੍ਯਾ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਵਿ- ਸੱਚੀ। ੨. ਦੇਖੋ, ਸਾਚਿ....