sirāiसिराइ
ਦੇਖੋ, ਸਿਰਾਉਣਾ। ੨. ਸਿਰ ਉੱਪਰ. "ਨਿੰਦ ਪੋਟ ਸਿਰਾਇ." (ਮਾਰੂ ਮਃ ੫) ੩. ਦੇਖੋ, ਸਰਾਇ.
देखो, सिराउणा। २. सिर उॱपर. "निंद पोट सिराइ." (मारू मः ५) ३. देखो, सराइ.
ਕ੍ਰਿ- ਸੀਤਲ ਹੋਣਾ. ਠੰਢਾ ਹੋਣਾ. "ਗਈ ਪਾਵਕ ਸਿਰਾਇ." (ਰਾਮਾਵ) ੨. ਗੁਜ਼ਰਨਾ. ਵੀਤਣਾ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. निन्द्. ਧਾ- ਧਿੱਕਾਰਨਾ, ਦੋਸ ਲਾਉਣਾ, ਬਦਨਾਮੀ ਕਰਨੀ। ੨. ਸੰਗ੍ਯਾ- ਨਿੰਦਾ. ਗੁਣਾਂ ਵਿੱਚ ਦੋਸ ਥਾਪਣ ਦੀ ਕ੍ਰਿਯਾ. "ਪਰਤ੍ਰਿਯ ਰਮਹਿ, ਬਕਹਿ ਸਾਧਨਿੰਦ." (ਗਉ ਥਿਤੀ ਮਃ ੫)...
ਸੰ. ਪੋਟਲ. ਸੰਗ੍ਯਾ- ਗਠੜੀ. ਪੋਟਲਿਕਾ. ਪੰਡ. "ਜਉ ਲਉ ਪੋਟ ਉਠਾਈ ਚਲਿਆਉ ਤਉ ਲਉ ਡਾਨ ਭਰੇ." (ਗਉ ਮਃ ੫) "ਬੰਨਿ ਉਠਾਈ ਪੋਟਲੀ." (ਸ. ਫਰੀਦ)...
ਦੇਖੋ, ਸਿਰਾਉਣਾ। ੨. ਸਿਰ ਉੱਪਰ. "ਨਿੰਦ ਪੋਟ ਸਿਰਾਇ." (ਮਾਰੂ ਮਃ ੫) ੩. ਦੇਖੋ, ਸਰਾਇ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਫ਼ਾ. [سرائے] ਸੰਗ੍ਯਾ- ਮੁਸਾਫਰ ਖਾਨਾ. "ਮਹਿਲ ਸਰਾਈ ਸਭ ਪਵਿਤੁ ਹਹਿ." (ਵਾਰ ਸੋਰ ਮਃ ੪) ੨. ਅਸਥਾਨ. ਥਾਂ. ਘਰ. ਭਾਵ- ਲੋਕ. "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫) ਦੋਹਾਂ ਲੋਕਾਂ ਵਿੱਚ ਅਪਰਾਧੀ ਕਹਾਏ। ੩. ਫਿਰੋਜਪੁਰ ਦੇ ਜਿਲੇ ਮੁਕਤਸਰ ਪਾਸ ਇੱਕ ਪਿੰਡ. ਦੇਖੋ, ਮਤੇ ਦੀ ਸਰਾਇ....