sidhhānaसिधान
ਦੇਖੋ, ਸਿਧਾਉਣਾ। ੨. ਸਿੱਧਿ ਦਾ ਬਹੁ ਵਚਨ "ਸਭ ਨਿਧਾਨ ਦਸ ਅਸਟ ਸਿਧਾਨ." (ਸੋਦਰੁ)
देखो, सिधाउणा। २. सिॱधि दा बहु वचन "सभ निधान दस असट सिधान." (सोदरु)
ਸੰ. सिध ਸਿਧ੍ ਧਾਤੁ ਦਾ ਅਰਥ ਹੈ ਜਾਣਾ, ਚਲਨਾ, ਫਤੇ ਕਰਨਾ, ਉਪਦੇਸ਼ ਦੇਣਾ, ਸਿਖਾਉਣਾ. ਕ੍ਰਿ- ਗਮਨ ਕਰਨਾ. ਜਾਣਾ. ਕੂਚ ਕਰਨਾ. "ਸਭ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫)...
ਦੇਖੋ, ਸਿਧਿ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰ. ਸੰਗ੍ਯਾ- ਆਧਾਰ. ਆਸ਼੍ਰਯ (ਆਸਰਾ). ੨. ਸ੍ਥਾਪਨ, ਸ੍ਥਿਤਿ ਦਾ ਭਾਵ. "ਜਿਸੁ ਮਨਿ ਵਸੈ ਸੁ ਹੋਤ ਨਿਧਾਨ." (ਸੁਖਮਨੀ) ੩. ਨਿਧਿ. ਭੰਡਾਰ. "ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ." (ਸੋਦਰੁ) ੪. ਉਹ ਅਸਥਾਨ, ਜਿੱਥੇ ਜਾਕੇ ਕੋਈ ਵਸਤੂ ਲੀਨ ਹੋ ਜਾਵੇ....
ਸੰ. ਅਸ੍ਟ. ਵਿ- ਅੱਠ. ਆਠ. ਦੇਖੋ, ਅੰ. eight....
ਦੇਖੋ, ਸਿਧਾਉਣਾ। ੨. ਸਿੱਧਿ ਦਾ ਬਹੁ ਵਚਨ "ਸਭ ਨਿਧਾਨ ਦਸ ਅਸਟ ਸਿਧਾਨ." (ਸੋਦਰੁ)...
ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹...