sikhāunā, sikhārana, sikhālanāसिखाउणा, सिखारन, सिखालना
ਕ੍ਰਿ- ਸਿਖਲਾਨਾ. ਸਿਕ੍ਸ਼ਾ ਦੇਣੀ. ਸਿਕ੍ਸ਼੍ਣ. "ਸਗਲ ਪ੍ਰਜਾ ਕੋ ਧਰਮ ਸਿਖਾਰਨ." (ਮਨੁਰਾਜ)
क्रि- सिखलाना. सिक्शा देणी. सिक्श्ण. "सगल प्रजा को धरम सिखारन." (मनुराज)
ਕ੍ਰਿ. ਸਿਖਾਉਣਾ....
ਸੰ. ਸੰਗ੍ਯਾ- ਸਿਖਮਤ. ਨਸੀਹਤ। ੨. ਉਪਦੇਸ਼। ੩. ਵੇਦ ਦਾ ਇੱਕ ਅੰਗ, ਜਿਸ ਵਿੱਚ ਵੇਦਾਂ ਦੇ ਮੰਤ੍ਰਾਂ ਦੀ ਗਿਣਤੀ, ਉਨ੍ਹਾਂ ਦਾ ਸਹੀ ਉੱਚਾਰਣ ਅਤੇ ਸੁਰ ਨਾਲ ਪੜ੍ਹਨ ਦਾ ਢੰਗ ਦੱਸਿਆ ਹੈ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਸੰਗ੍ਯਾ- ਔਲਾਦ. ਸੰਤਾਨ। ੨. ਉਤਪੱਤਿ. ਪੈਦਾਇਸ਼। ੩. ਰੈਯਤ. ਕਿਸੇ ਰਾਜਾ ਦੇ ਰਾਜ ਵਿੱਚ ਰਹਿਣ ਵਾਲੇ ਉਹ ਲੋਕ, ਜੋ ਕਰ (ਮਹਿਸੂਲ) ਦਿੰਦੇ ਹਨ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਕ੍ਰਿ- ਸਿਖਲਾਨਾ. ਸਿਕ੍ਸ਼ਾ ਦੇਣੀ. ਸਿਕ੍ਸ਼੍ਣ. "ਸਗਲ ਪ੍ਰਜਾ ਕੋ ਧਰਮ ਸਿਖਾਰਨ." (ਮਨੁਰਾਜ)...