ਸਿਆਹਗੋਸ਼

siāhagoshaसिआहगोश


ਫ਼ਾ. [سیاہ گوش] ਸੰਗ੍ਯਾ- ਕਾਲੇ ਕੰਨਾ ਵਾਲਾ ਇੱਕ ਚੁਪਾਇਆ ਜੀਵ, ਜੋ ਮਾਂਸਾਹਾਰੀ ਹੈ. ਇਸ ਦਾ ਮੂੰਹ ਬਿੱਲੀ ਜੇਹਾ ਅਤੇ ਧੜ ਕੁੱਤੇ ਜੇਹਾ ਹੁੰਦਾ ਹੈ. ਇਹ ਸ਼ਿਕਾਰ ਕਰਨ ਲਈ ਰੱਖੀਦਾ ਹੈ. ਵਡੀ ਫੁਰਤੀ ਨਾਲ ਖ਼ਰਗੋਸ਼ ਮ੍ਰਿਗ ਆਦਿ ਜੀਵਾਂ ਨੂੰ ਫੜ ਲੈਂਦਾ ਹੈ. Felis Caracal.


फ़ा. [سیاہ گوش] संग्या- काले कंना वाला इॱक चुपाइआ जीव, जो मांसाहारी है. इस दा मूंह बिॱली जेहा अते धड़ कुॱते जेहा हुंदा है. इह शिकार करन लई रॱखीदा है. वडी फुरती नाल ख़रगोश म्रिग आदि जीवां नूं फड़ लैंदा है. Felis Caracal.