sāsatrīसासत्री
शास्त्रिन. ਵਿ- ਸ਼ਾਸਤ੍ਰ ਵਾਲਾ. ਸ਼ਾਸਤ੍ਰ ਗ੍ਯਾਤਾ, ਪੰਡਿਤ। ੨. ਸੰਗ੍ਯਾ- ਸੰਸਕ੍ਰਿਤ ਦਾ ਆਲਾ ਇਮਤਿਹਾਨ.
शास्त्रिन. वि- शासत्र वाला. शासत्र ग्याता, पंडित। २. संग्या- संसक्रित दा आलाइमतिहान.
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ज्ञातृ ਗ੍ਯਾਤ੍ਰਿ. ਵਿ- ਜਾਣਨ ਵਾਲਾ....
ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰਗ੍ਯਾ- ਆਲਯ. ਤਾਕ. ਤਾਕੀ। ੨. ਭਾਵ- ਦਸਮ- ਦ੍ਵਾਰ. "ਉਪਰਿ ਹਾਟ, ਹਾਟ ਪਰ ਆਲਾ, ਆਲੇ ਭੀਤਰਿ ਥਾਤੀ." (ਰਾਮ ਬੇਣੀ) ਸ਼ਰੀਰ ਉੱਪਰ ਸਿਰ ਹੈ, ਸਿਰ ਉੱਪਰ ਦਸ਼ਮਦ੍ਵਾਰ ਹੈ, ਉਸ ਵਿੱਚ ਆਤਮਗ੍ਯਾਨ ਰੂਪ ਥੈਲੀ ਹੈ। ੩. ਮਾਇਆ ਜੋ ਸਾਰੇ ਪ੍ਰਪੰਚ ਦੇ ਨਿਵਾਸ ਦਾ ਆਲਯ (ਘਰ) ਹੈ. "ਆਲਾ ਤੇ ਨਿਵਾਰਣਾ." (ਧਨਾ ਨਾਮਦੇਵ) ੪. ਅ਼. [اعلیئ] ਅਅ਼ਲਾ ਵਿ- ਮੁੱਖ. ਸ਼੍ਰੇਸ੍ਠ. ਉੱਤਮ "ਬੰਦਗੀ ਅਲਹ ਆਲਾ ਹੁਜਰਾ." (ਮਾਰੂ ਸੋਲਹੇ ਮਃ ੫) ੫. ਉੱਚਾ. ਬਲੰਦ। ੬. [آلہ] ਆਲਹ. ਸੰਦ. ਔਜ਼ਾਰ. ਹਥਿਆਰ....