sāvāसावा
ਵਿ- ਹਰਾ. ਸਬਜ਼। ੨. ਸੰ. ਸ਼੍ਯਾਵ. ਕਾਲਾ ਤੇ ਪੀਲਾ ਮਿਲਿਆ ਰੰਗ.
वि- हरा. सबज़। २. सं. श्याव. काला ते पीला मिलिआ रंग.
ਵਿ- ਹਰਿਤ. ਸਬਜ਼. ਸਾਵਾ. "ਸਗਲਾ ਬਨੁ ਹਰਾ." (ਬਿਲਾ ਛੰਤ ਮਃ ੪) ੨. ਵਾਲਾ. ਵਾਨ. ਹਾਰ. "ਸਿਧ ਸਮਾਧਿਹਰਾ." (ਸਵੈਯੇ ਮਃ ੩. ਕੇ) ੩. ਹਰਣ ਕੀਤਾ. ਮਿਟਾਇਆ. ਦੇਖੋ, ਹ੍ਰੀ ਧਾ. "ਸਗਲ ਸਹਸਾ ਦੁਖੁ ਹਰਾ." (ਬਿਲਾ ਛੰਤ ਮਃ ੫) ੪. ਸੰਗ੍ਯਾ- ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. "ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ." (ਮਾਰੂ ਸੋਲਹੇ ਮਃ ੫) ੫. ਅ਼. [حُرا] ਹ਼ਰਾ. ਸੰਗ੍ਯਾ- ਯੋਗ੍ਯਤਾ. ਲਿਆਕ਼ਤ। ੬. ਡਿੰਗ. ਪੋਤ੍ਰਾ. ਪੌਤ੍ਰ....
ਫ਼ਾ. [سبز] ਵਿ- ਹਰਾ....
ਵਿ- ਸਿਆਹ. ਕ੍ਰਿਸਨ। ੨. ਕਲੰਕੀ. ਦੋਸੀ। ੩. ਸੰਗ੍ਯਾ- ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ." (ਵਾਰ ਸੂਹੀ ਮਃ ੧) ੪. ਦੇਖੋ, ਫੂਲਵੰਸ਼। ੫. ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। ੬. ਡਿੰਗ. ਪਾਗਲ. ਸਿਰੜਾ....
ਵਿ- ਪੀਤ. ਜਰਦ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...