sālisaसालिस
ਅ਼. [ثالث] ਸਾਲਿਸ. ਵਿ- ਤੀਜਾ. ਤੀਸਰਾ. ਤ੍ਰਿਆਕਲ। ੨. ਸੰਗ੍ਯਾ- ਵਾਦੀ ਪ੍ਰਤਿ ਵਾਦੀ ਤੋਂ ਭਿੰਨ ਤੀਜਾ ਮਧ੍ਯਸਥ. ਵਿੱਚ ਪੈ ਕੇ ਫੈਸਲਾ ਕਰਾਉਣ ਵਾਲਾ. "ਸਾਲਿਸ ਸਿਹਿੰਦਾ ਸਿੱਧਤਾਈ ਕੋ ਸਿਧਿੰਦਾ." (ਗ੍ਯਾਨ)
अ़. [ثالث] सालिस. वि- तीजा. तीसरा. त्रिआकल। २. संग्या- वादी प्रति वादी तों भिंन तीजा मध्यसथ. विॱच पै के फैसला कराउण वाला. "सालिस सिहिंदा सिॱधताई को सिधिंदा." (ग्यान)
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਵਿ- ਤ੍ਰਿਤੀਯ. ਤੀਜਾ। ੨. ਤ੍ਰੇਤਾ ਯੁਗ ਲਈ ਭੀ ਤੀਸਰ ਸ਼ਬਦ ਆਇਆ ਹੈ. "ਤੀਸਰ ਜੁੱਗ ਭਯੋ ਰਘਵਾ." (ਕ੍ਰਿਸਨਾਵ) ਤ੍ਰੇਤੇ ਯੁਗ ਵਿੱਚ ਰਾਘਵ ਹੋਇਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਅ਼. [فیسلہ] ਫ਼ੈਸਲਾ. ਸੰਗ੍ਯਾ- ਨਿਬੇੜਾ. ਵਿਵੇਕ. ਦੋ ਪੱਖਾਂ ਦੀ ਬਾਤ ਦਾ ਨਿਬਟੇਰਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [ثالث] ਸਾਲਿਸ. ਵਿ- ਤੀਜਾ. ਤੀਸਰਾ. ਤ੍ਰਿਆਕਲ। ੨. ਸੰਗ੍ਯਾ- ਵਾਦੀ ਪ੍ਰਤਿ ਵਾਦੀ ਤੋਂ ਭਿੰਨ ਤੀਜਾ ਮਧ੍ਯਸਥ. ਵਿੱਚ ਪੈ ਕੇ ਫੈਸਲਾ ਕਰਾਉਣ ਵਾਲਾ. "ਸਾਲਿਸ ਸਿਹਿੰਦਾ ਸਿੱਧਤਾਈ ਕੋ ਸਿਧਿੰਦਾ." (ਗ੍ਯਾਨ)...
ਸਹੀ ਕੁਨਿੰਦਾ. ਦੇਖੋ, ਸਾਲਿਸ....
ਵਿ- ਸਿੱਧ ਕੁਨਿੰਦਾ "ਸਿਧਤਾਈ ਕੋ ਸਿਧਿੰਦਾ." (ਗ੍ਯਾਨ) ੨. ਸਿੱਧਿ ਦੇਣ ਵਾਲਾ....
ਦੇਖੋ, ਗਿਆਨ....