sahodha, sahodharaसहोद, सहोदर
ਸੰ. ਸਹ- ਉਦਰ. ਵਿ- ਉਸੇ ਉਦਰ (ਪੇਟ) ਤੋਂ ਜਨਮਿਆਂ ਹੋਇਆ। ੨. ਸੰਗ੍ਯਾ- ਸਕਾ ਭਾਈ. "ਗੋਦ ਮੈ ਅਚੇਤ ਹੇਤ ਸੰਪੈ ਨ ਸਹੋਦ ਕੋ." (ਭਾਗੁ ਕ) ਗੋਦੀ ਦਾ ਅਚੇਤ ਪੁਤ੍ਰ ਵਿਭੂਤੀ ਦਾ ਹਿਤ ਅਤੇ ਭਾਈ ਦਾ ਪਿਆਰ ਨਹੀਂ ਰੱਖਦਾ.
सं. सह- उदर. वि- उसे उदर (पेट) तों जनमिआं होइआ। २. संग्या- सका भाई. "गोद मै अचेत हेत संपै न सहोद को." (भागु क) गोदी दा अचेत पुत्र विभूती दा हित अते भाई दा पिआर नहीं रॱखदा.
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਕਣਾ. "ਆਇ ਨ ਸਕਾ ਤੁਝ ਕਨਿ ਪਿਆਰੇ." (ਵਡ ਮਃ ੧) ੨. ਸੰ. ਸ੍ਵਕੀਯ. ਵਿ- ਆਪਣਾ. ਸਗਾ. ਨਜ਼ਦੀਕੀ. "ਪੁਤੀ ਭਾਤੀਈ ਜਾਵਾਈ ਸਕੀ." (ਵਾਰ ਬਿਲਾ ਮਃ ੪)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਕ੍ਰੋਡ. ਸੰਗ੍ਯਾ- ਗੋਦੀ. ਉਛੰਗ। ੨. ਸੰ. ਗੋਦ. ਵਿ- ਗਊ ਦੇਣ ਵਾਲਾ....
ਵਿ- ਚੇਤਨਾ (ਚੈਤਨ੍ਯਤਾ) ਬਿਨਾ। ੨. ਮੂਰਖ. ਜੜ੍ਹਮਤਿ. "ਨਰ ਅਚੇਤ! ਪਾਪ ਤੇ ਡਰ ਰੇ." (ਗਉ ਮਃ ੯) ੩. ਮੂਰਛਿਤ. ਬੇਹੋਸ਼....
ਪਿਆਰ. ਦੇਖੋ, ਹਿਤ. "ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ." (ਗਉ ਮਃ ੫) ੨. ਕਾਰਣ. ਸਬਬ. ਦੇਖੋ, ਹੇਤੁ. "ਹੇਤ ਰੋਗ ਕਾ ਸਗਲ ਸੰਸਾਰਾ." (ਭੈਰ ਮਃ ੫)...
ਸੰਗ੍ਯਾ- ਸੰਪਦਾ. ਵਿਭੂਤਿ। ੨. ਸੰਪਦਾ ਨੂੰ "ਸੰਪੈ ਦੇਖਿ ਨ ਹਰਖੀਐ." (ਗਉ ਕਬੀਰ)...
ਸੰ. ਸਹ- ਉਦਰ. ਵਿ- ਉਸੇ ਉਦਰ (ਪੇਟ) ਤੋਂ ਜਨਮਿਆਂ ਹੋਇਆ। ੨. ਸੰਗ੍ਯਾ- ਸਕਾ ਭਾਈ. "ਗੋਦ ਮੈ ਅਚੇਤ ਹੇਤ ਸੰਪੈ ਨ ਸਹੋਦ ਕੋ." (ਭਾਗੁ ਕ) ਗੋਦੀ ਦਾ ਅਚੇਤ ਪੁਤ੍ਰ ਵਿਭੂਤੀ ਦਾ ਹਿਤ ਅਤੇ ਭਾਈ ਦਾ ਪਿਆਰ ਨਹੀਂ ਰੱਖਦਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਦੇਖੋ, ਗੋਦ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪ੍ਰੇਮ. ਮੁਹੱਬਤ. ਪ੍ਯਾਰ. ਪ੍ਰਿਯਤਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...