ਸਲਕ, ਸਲਖ

salaka, salakhaसलक, सलख


ਤੁ. [شلق] ਸ਼ਲਕ਼. ਸੰਗ੍ਯਾ- ਬਹੁਤ ਬੰਦੂਕਾਂ ਦੀ ਇੱਕ ਵਾਰ ਹੀ ਚਲਾਉਣ ਦੀ ਕ੍ਰਿਯਾ. ਬਾੜ ਝਾੜਨੀ. ਅੰ. Volley. "ਕਰ ਸਲਖ ਦੇਵਨ ਪ੍ਰਿਥਮ ਯਾਤ੍ਰਾ." (ਸਲੋਹ) "ਛੁਟੀ ਤੁਫੰਗਹਿ ਸਲਖ ਬਿਸਾਲਾ." (ਗੁਪ੍ਰਸੂ) ੨. ਸੰ. ਸ਼ਲ੍‌ਕ. ਟੁਕੜਾ. ਖੰਡ। ੩. ਪਿੱਠ. ਪ੍ਰਿਸ੍ਠ. ਪੀਠ.


तु. [شلق] शलक़. संग्या- बहुत बंदूकां दी इॱक वार ही चलाउण दी क्रिया. बाड़ झाड़नी. अं. Volley. "कर सलख देवन प्रिथम यात्रा." (सलोह) "छुटी तुफंगहि सलख बिसाला." (गुप्रसू) २. सं. शल्‌क. टुकड़ा. खंड। ३. पिॱठ. प्रिस्ठ. पीठ.