shamīशमी
ਸੰ. ਸੰਗ੍ਯਾ- ਜੰਡੀ. ਜੰਡ ਦਾ ਬਿਰਛ. L. Mimosa Suma. ਦੇਖੋ, ਸਸੰਬਰ ਅਤੇ ਸਮੀਗਰਭ। ੨. ਸੰ. शमिन. ਵਿ- ਸ਼ਮ ਕਰਨ ਵਾਲਾ. ਚਿੱਤ ਨੂੰ ਰੋਕਣ ਵਾਲਾ.
सं. संग्या- जंडी. जंड दा बिरछ. L. Mimosa Suma. देखो, ससंबर अते समीगरभ। २. सं. शमिन. वि- शम करन वाला. चिॱत नूं रोकण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਛੋਟਾ ਜੰਡ. ਸ਼ਮੀ. ਦੇਖੋ, ਜੰਡ....
ਸੰਗ੍ਯਾ- ਇੱਕ ਜੰਗਲੀ ਬਿਰਛ, ਜਿਸ ਦੀਆਂ ਫਲੀਆਂ ਦਾ ਅਚਾਰ ਪੈਂਦਾ ਹੈ, ਅਤੇ ਪੱਕੀਆਂ ਹੋਈਆਂ ਮਿੱਠੀਆਂ ਹੁੰਦੀਆਂ ਹਨ. ਮਾਲਵੇ ਵਿੱਚ ਇਸ ਦੀਆਂ ਕੱਚੀਆਂ ਫਲੀਆਂ ਦਾ ਰਾਇਤਾ ਪੇਚਿਸ਼ (ਮਰੋੜੇ) ਲਈ ਬਹੁਤ ਗੁਣਕਾਰੀ ਮੰਨਿਆ ਗਿਆ ਹੈ. ਸੰ. ਸ਼ਮੀ. L. Prosopis Spicigera....
ਦੇਖੋ, ਬਿਰਖ ੧....
ਸੰ. सस्यसंवर ਸਸ੍ਯਸੰਵਰ. ਸੰਗ੍ਯਾ- ਇੱਕ ਬਿਰਛ, ਜਿਸ ਦੇ ਪੱਤੇ ਘੋੜੇ ਦੇ ਕੰਨ ਜੇਹੇ ਹੁੰਦੇ ਹਨ. ਇਸ ਦਾ ਨਾਉਂ ਅਸ਼੍ਵਕਰਣ ਭੀ ਹੈ. L. Vatica Robusta.#"ਸਮੀ ਸਸੰਬਰ ਸਾਵਰ ਸਾਰ." (ਗੁਪ੍ਰਸੂ) ਜੰਡੀ, ਅਸ਼੍ਵਕਰਣ ਅਤੇ ਸਾਉਲੇ ਰੰਗ ਦੇ ਸਾਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼ਮੀਗਭੰ, ਸੰਗ੍ਯਾ- ਅਗਨਿ, ਸ਼ਮੀ (ਜੰਡੀ) ਦੀ ਲੱਕੜਾਂ ਘਸਾਕੇ ਕੱਢੀ ਹੋਈ ਅੱਗ, ਜੋ ਯੱਗ ਅਤੇ ਅਗਨਿਹੋਤ੍ਰ ਲਈ ਰਿਖੀਆਂ ਨੇ ਪਰਮ ਪਵਿਤ੍ਰ ਮੰਨੀ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...