sabāsaसबास
ਇੱਕ ਛੰਦ, ਜਿਸ ਦਾ ਨਾਉਂ "ਸਵਾਸਨ" ਅਤੇ "ਸੁਵਾਸ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਜ, ਲ. , , .#ਉਦਾਹਰਣ#ਚਲਤ ਖਤੰਗਹਿ। ਭਟ ਤਨ ਭੰਗਹਿ।#ਬਰਨ ਸੁਰੰਗਹਿ। ਗਿਰਤ ਤੁਰੰਗਹਿ।। (ਗੁਪ੍ਰਸੂ) ੨. ਦੇਖੋ, ਸਾਬਾਸ। ੩. ਸ- ਵਾਸਕ੍ਰ ਸਮੇਤ.
इॱक छंद, जिस दानाउं "सवासन" अते "सुवास" भी है. लॱछण- चार चरण, प्रति चरण न, ज, ल. , , .#उदाहरण#चलत खतंगहि। भट तन भंगहि।#बरन सुरंगहि। गिरत तुरंगहि।। (गुप्रसू) २. देखो, साबास। ३. स- वासक्र समेत.
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਸਬਾਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਉੱਤਮ ਵਾਸਨਾ. ਸੁਗੰਧ। ੨. ਚੰਗੇ ਵਸਤ੍ਰ. ਸੁੰਦਰ ਲਿਬਾਸ। ੩. ਉੱਤਮ ਘਰ। ੪. ਦੇਖੋ, ਸੁਬਾਸ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. ਚਰਿਤ. ਸੰਗ੍ਯਾ- ਚਰਿਤ੍ਰ. "ਜਿਸ ਦੇ ਚਲਤ ਅਨੇਕ." (ਸ੍ਰੀ ਮਃ ੫) ੨. ਬਾਣੀਏ ਦਾ ਚਲਦਾ ਹਿਸਾਬ. ਬਨੀਏ ਦੀ ਉਧਾਰ ਦਿੱਤੀ ਹੋਈ ਰਕ਼ਮ ਅਥਵਾ ਵਸਤੁ। ੩. ਵਿ- ਚਲਾਇਮਾਨ. ਨਾ ਇਸਥਿਤ. "ਤਨ ਧਨ ਜੋਬਨ ਚਲਤ ਗਾਇਆ." (ਬਿਲਾ ਮਃ ੫) ੪. ਚਲਦਾ. ਗਮਨ ਕਰਦਾ....
ਸੰ. ਵਰ੍ਣ. ਸੰਗ੍ਯਾ- ਰੂਪ. ਸ਼ਕਲ। ੨. ਰੰਗ। ੩. ਜਾਤਿ. ਬ੍ਰਾਹਮਣ ਆਦਿ ਜਾਤਿ ਦੀ ਵੰਡ. "ਬਰਨ ਆਸ੍ਰਮ ਸਾਸਤ੍ਰ ਸੁਨਉ." (ਬਿਲਾ ਮਃ ੫) ੪. ਜਦ ਅਬਰਨ ਸ਼ਬਦ ਨਾਲ ਮਿਲਕੇ ਬਰਨ ਸ਼ਬਦ ਆਉਂਦਾ ਹੈ, ਤਦ ਉੱਤਮ ਵਰਣ ਦਾ ਬੋਧਕ ਹੁੰਦਾ ਹੈ. "ਬਰਨ ਅਬਰਨ ਰੰਕ ਨਹੀਂ ਈਸਰੁ." (ਬਿਲਾ ਰਵਿਦਾਸ) ੫. ਅਕ੍ਸ਼੍ਰ. ਅੱਖਰ। ੬. ਉਸਤਤਿ. ਵਡਿਆਈ। ੭. ਸੰ. ਵਰ੍ਣ੍ਯ (वर्ण्य) ਵਰ੍ਣਨ ਕਰਨ ਯੋਗ੍ਯ. ਭਾਵ- ਸ਼ਬਦ ਦਾ ਸਿੱਧਾਂਤ ਅਰਥ "ਬਰਨ ਸਹਤ ਜੋ ਜਾਪੈ ਨਾਮੁ." (ਭੈਰ ਰਵਿਦਾਸ) ੮. ਵਰ੍ਣਨ. ਕਥਨ. ਬਯਾਨ. "ਮੁਖ ਤੇ ਨਾਹੀ ਜਾਤ ਬਰਨ." (ਸਾਰ ਮਃ ੫) "ਚੰਪਕ ਬਰਨਵਾਰੀ ਕਵਿਤਾ ਬਰਨਵਾਰੀ ਸੁਸ੍ਟ ਬਰਨਵਾਰੀ ਉਰ ਮੇ ਧਰਨ ਕੀ." (ਗੁਪ੍ਰਸੂ) ਚੰਬੇ ਜੇਹੇ ਰੰਗ ਵਾਲੀ, ਕਵਿਤਾ ਵਰਣਨ ਕਰਨ ਵਾਲੀ, ਉੱਤਮ ਸ਼ਕਲ ਵਾਲੀ। ੯. ਵਰੁਣ. ਜਲਪਤਿ. "ਬਰਨ ਬਾਰਿ ਨਿਤ ਭਰੇ." (ਰਾਮਾਵ)...
ਫ਼ਾ. [شباش] ਸ਼ਾਬਾਸ਼. ਵ੍ਯ- ਇਹ ਸੰਖੇਪ ਹੈ "ਸ਼ਾਦਬਾਸ਼" ਦਾ. ਖੁਸ਼ ਰਹੋ. ਕਲ੍ਯਾਣ ਹੋ. ਆਸ਼ੀਰਵਾਦ. "ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ." (ਵਾਰ ਆਸਾ) ੨. ਸੰ. ਸ਼ਵਸੀ. ਦ੍ਰਿੜ੍ਹ. ਪੱਕਾ. ਮਜ਼ਬੂਤ. "ਨਗਰੁ ਵੁਠਾ ਸਾਬਾਸਿ." (ਪ੍ਰਭਾ ਮਃ ੧) ੩. ਦੇਖੋ, ਸਬਾਸ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....