sapatami, sapatamīसपतमि, सपतमी
ਸੰਗ੍ਯਾ- ਸਪ੍ਤਮੀ. ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਸੱਤਵੀਂ ਤਿਥਿ. "ਸਪਤਮਿ ਸੰਚਹੁ ਨਾਮਧਨ." (ਗਉ ਥਿਤੀ ਮਃ ੫) "ਸਪਤਮੀ ਸਤਿ ਸੰਤੋਖ ਸਰੀਰ." (ਬਿਲਾ ਥਿਤੀ ਮਃ ੧)
संग्या- सप्तमी. चंद्रमा दे दोहां पॱखां दी सॱतवीं तिथि. "सपतमि संचहु नामधन." (गउ थिती मः ५) "सपतमी सति संतोख सरीर." (बिला थिती मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰਗ੍ਯਾ- ਸਪ੍ਤਮੀ. ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਸੱਤਵੀਂ ਤਿਥਿ. "ਸਪਤਮਿ ਸੰਚਹੁ ਨਾਮਧਨ." (ਗਉ ਥਿਤੀ ਮਃ ੫) "ਸਪਤਮੀ ਸਤਿ ਸੰਤੋਖ ਸਰੀਰ." (ਬਿਲਾ ਥਿਤੀ ਮਃ ੧)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਸੰਗ੍ਯਾ- ਸਪ੍ਤਮੀ. ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਸੱਤਵੀਂ ਤਿਥਿ. "ਸਪਤਮਿ ਸੰਚਹੁ ਨਾਮਧਨ." (ਗਉ ਥਿਤੀ ਮਃ ੫) "ਸਪਤਮੀ ਸਤਿ ਸੰਤੋਖ ਸਰੀਰ." (ਬਿਲਾ ਥਿਤੀ ਮਃ ੧)...
ਸੰਗ੍ਯਾ- ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ, ਸਤ ਅਤੇ ਸਤ੍ਯ ਸ਼ਬਦ. ਸਤ੍ਯ ਰੂਪ ਪਾਰਬ੍ਰਹਮ. ਵਾਹਗੁਰੂ. "ਸਤਿ ਨਾਮੁ ਕਰਤਾ ਪੁਰਖੁ." (ਜਪੁ) ੨. ਸੱਚ. ਮਿਥ੍ਯਾ ਦੇ ਵਿਰੁੱਧ. "ਆਪਿ ਸਤਿ ਕੀਆ ਸਭ ਸਤਿ." (ਸੁਖਮਨੀ) ੩. ਸ਼ਰੱਧਾ. ਵਿਸ਼੍ਵਾਸ. "ਤਿਸੁ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ." (ਮਲਾ ਮਃ ੪) ੪. ਵਿ- ਸਦ. ਉੱਤਮ. "ਦੂਰ ਕਰੈ ਸਤਿ ਬੈਦ ਰੋਗ ਸੰਨਿਪਾਤ ਕੋ." (ਕ੍ਰਿਸਨਾਵ) ੫. ਸੰਗ੍ਯਾ- ਸੱਤਾ ਸ਼ਕਤਿ. "ਗੁਰੁਮਤਿ ਸਤਿ ਕਰ ਚੰਚਲ ਅਚਲ ਭਏ." (ਭਾਗੁ ਕ) ੬. ਯਥਾਰਥ ਗ੍ਯਾਨ. ਅਸਲੀਅਤ ਦੀ ਸਮਝ. "ਨਾ ਸਤਿ ਮੂਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ." (ਵਾਰ ਰਾਮ ੧. ਮਃ ੧) ੭. ਵ੍ਯ- ਯਥਾਰਥ. ਸਹੀ. ਠੀਕ. "ਜੋ ਕਿਛੁ ਕਰੇ ਸਤਿ ਕਰਿ ਮਾਨਹੁ." (ਸਾਰ ਮਃ ੪)...
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....