sanīसनी
ਦੇਖੋ, ਸਨਿ। ੨. ਵਿ- ਸਾਨੀ. ਮਿਲੀ ਹੋਈ. "ਸਰਪੀ ਸਿਤਾ ਸ੍ਵਾਦ ਸੋਂ ਸਨੀ." (ਗੁਪ੍ਰਸੂ) ਸਰਪੀ (ਘੀ) ਸਿਤਾ (ਖੰਡ)
देखो, सनि। २. वि- सानी. मिली होई. "सरपी सिता स्वाद सों सनी." (गुप्रसू) सरपी (घी) सिता (खंड)
ਦੇਖੋ, ਸਣ. ਸਣੀ. "ਸਨਿ ਜ੍ਯੋਂ ਤਨ ਖੋਵਹਿ ਦੁਖਦਾਨੀ." (ਨਾਪ੍ਰ) ਸਣ ਆਪਣੇ ਸ਼ਰੀਰ ਨੂੰ ਗਾਲਕੇ ਰੱਸੇ ਦੀ ਸ਼ਕਲ ਵਿੱਚ ਹੋਰਨਾਂ ਨੂੰ ਬੰਨ੍ਹਦੀ ਹੈ। ੨. ਕ੍ਰਿ. ਵਿ- ਨਾਲ. ਸਾਥ. ਸਣੇ. ਸਮੇਤ। ੩. ਸੰ. सनि ਸੰਗ੍ਯਾ- ਦਾਨ। ੪. ਇਨਾਮ। ੫. ਸੰ. शनि- ਸ਼ਨਿ. ਛਾਯਾ ਦੇ ਗਰਭ ਤੋਂ ਸੂਰਜ ਦਾ ਪੁਤ੍ਰ ਸ਼ਨੈਸ਼੍ਚਰ. ਛਨਿੱਛਰ। ੬. ਨੌ ਗ੍ਰਹਾਂ ਵਿੱਚੋਂ ਸੱਤਵਾਂ ਗ੍ਰਹ. ਸੂਰਜ ਤੋਂ ਇਸ ਦੀ ਵਿੱਥ ੮੮੩੦੦੦੦੦੦ ਮੀਲ ਖਿਆਲ ਕੀਤੀ ਗਈ ਹੈ. ਇਹ ਬਹੁਤ ਚਮਕੀਲਾ ਗ੍ਰਹ ਹੈ. ਦੂਰਬੀਨ ਨਾਲ ਵੇਖੀਏ ਤਾਂ ਇਸ ਦੇ ਆਲੇ ਦੁਆਲੇ ਚਿੱਟੇ ਘੇਰੇ ਦਿਸਦੇ ਹਨ....
ਵਿ- ਮਿਲੀ ਹੋਈ. ੨. ਅ਼. [ثانی] ਸਾਨੀ. ਦੂਜਾ। ੩. ਸਦ੍ਰਿਸ਼. ਜੇਹਾ. ਤੁੱਲ. ਮਾਨਿੰਦ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. सर्पिस्. ਸੰਗ੍ਯਾ- ਘੀ. ਘ੍ਰਿਤ. "ਧਾਰ ਸਰੋਅ ਵਿਖੇ ਸਰਪੀ ਮਧ ਪਾਵਕ ਪਾਵਤ ਜੋਤਿ ਅਭੰਗਾ." (ਨਾਪ੍ਰ)...
ਸੰ. ਸ੍ਯੂਤ. ਵਿ- ਸੀੱਤਾ ਹੋਇਆ. ਸੀਂਵਿਆ "ਸਬਦ ਸੁਰਤਿ ਮਨ ਸਿਤਾ." (ਭਾਗੁ) ੨. ਸੰਗ੍ਯਾ- ਸਿਕਤਾ ਦਾ ਸੰਖੇਪ. ਬਾਲੁ ਰੇਤਾ। ੩. ਸੰ. सिना. ਖੰਡ. ਚੀਨੀ। ੪. ਚਮੇਲੀ। ੫. ਚਾਂਦਨੀ. ਚੰਦ੍ਰਿਕਾ ੬. ਚਾਂਦੀ....
ਦੇਖੋ, ਸੁਆਦ. "ਜਿਨ ਬੂਝਿਆ ਤਿਸੁ ਆਇਆ ਸ੍ਵਾਦ." (ਸੁਖਮਨੀ)...
ਦੇਖੋ, ਸਨਿ। ੨. ਵਿ- ਸਾਨੀ. ਮਿਲੀ ਹੋਈ. "ਸਰਪੀ ਸਿਤਾ ਸ੍ਵਾਦ ਸੋਂ ਸਨੀ." (ਗੁਪ੍ਰਸੂ) ਸਰਪੀ (ਘੀ) ਸਿਤਾ (ਖੰਡ)...
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....