sada, saduसड, सडु
ਸਿੰਧੀ. ਸੰਗ੍ਯਾ- ਸ਼ਬ੍ਦ. ਧ੍ਵਨਿ। ੨. ਸੱਦ. ਗੁਹਾਰ. ਪੁਕਾਰ. "ਗੋਰ ਨਿਮਾਣੀ ਸਡੁ ਕਰੇ." (ਸ. ਫਰੀਦ)
सिंधी. संग्या- शब्द. ध्वनि। २. सॱद. गुहार. पुकार. "गोर निमाणी सडु करे." (स. फरीद)
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਧੁਨਿ ਅਤੇ ਧੁਨੀ। ੨. ਕਾਵ੍ਯ ਅਨੁਸਾਰ ਵ੍ਯਗ੍ਯਾਰਥ. ਦੇਖੋ, ਧੁਨੀ ੪....
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਸੰਗ੍ਯਾ- ਪੁਕਾਰ. ਸੱਦ. ਹਾਕ. "ਦਰ ਪਰ ਤਿਸ੍ਠ ਗੁਹਾਰ ਸੁਨਾਈ." (ਨਾਪ੍ਰ) ੨. ਗਊ ਹਰਣ ਵਾਲਿਆਂ ਪਿੱਛੇ ਖੋਜ ਲੈਣ ਵਾਲੀ ਟੋਲੀ. ਵਾਹਰ. "ਗੁਹਾਰ ਲਾਗ ਤੁਰਤ ਛੁਡਾਵਈ." (ਭਾਗੁ ਕ) "ਪੀਛੇ ਪਰੀ ਗੁਹਾਰ ਵਿਸਾਲਾ." (ਗੁਪ੍ਰਸੂ)...
ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)...
ਫ਼ਾ. [گور] ਸੰਗ੍ਯਾ- ਜੰਗਲ। ੨. ਕ਼ਬਰ. "ਜਾਕਾ ਬਾਸਾ ਗੋਰ ਮਹਿ." (ਸ. ਕਬੀਰ) ੩. ਅ਼. [غور] ਗ਼ੋਰ. ਗ਼ਜ਼ਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ਼. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ ਘੋਰ ਹੈ. "ਗੋਰ ਗਰਦੇਜੀ ਗੁਨ ਗਾਵੈਂ." (ਅਕਾਲ) ੪. ਇਸ ਦੇਸ਼ ਦਾ ਇੱਕ ਪ੍ਰਧਾਨ ਨਗਰ, ਜੋ ਹਰਾਤ ਤੋਂ ੧੨੦ ਮੀਲ ਪੂਰਵ ਦੱਖਣ ਹੈ. ਦੇਖੋ, ਗੋਰੀ। ੫. ਜੱਟਾਂ ਦਾ ਇੱਕ ਗੋਤ, ਜੋ ਮੁਲਤਾਨ ਦੇ ਜਿਲੇ ਬਹੁਤ ਹੈ....
ਵਿ- ਨੰਮਤ੍ਰਾ ਵਾਲੀ। ੨. ਜਿਸ ਦਾ ਕੋਈ ਮਾਨ ਨਹੀਂ ਕਰਦਾ,"ਨਿਮਾਣੀ ਨਿਤਾਣੀ ਹਰਿ ਬਿਨ ਕਿਉ ਪਾਵੈ ਸੁਖ ?" (ਤੁਖਾ ਬਾਰਹਮਾਹਾ) ੩. ਡੂੰਘੀ, ਨੀਵੀਂ. "ਗੋਰ ਨਿਮਾਣੀ ਸਡੁ ਕਰੇ." (ਸ. ਫਰੀਦ) ੪. ਸੰਗ੍ਯਾ- ਬਿਨਾ- ਪਾਣੀ. ਨਿਰਜਲਾ ਏਕਾਦਸ਼ੀ. ਜੇਠ ਸੁਦੀ ੧੧. ਦੇਖੋ. ਨਿਰਜਲਾ ਏਕਾਦਸ਼ੀ....
ਸਿੰਧੀ. ਸੰਗ੍ਯਾ- ਸ਼ਬ੍ਦ. ਧ੍ਵਨਿ। ੨. ਸੱਦ. ਗੁਹਾਰ. ਪੁਕਾਰ. "ਗੋਰ ਨਿਮਾਣੀ ਸਡੁ ਕਰੇ." (ਸ. ਫਰੀਦ)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....