sautuसउतु
ਸੰ. ਸਪੁਤ੍ਰ. ਪੁਤ੍ਰ ਵਾਲਾ. ਔਲਾਦ ਵਾਲਾ. "ਸਫਲੁ ਜਨਮੁ ਹਰਿਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ." (ਦੇਵ ਮਃ ੫) ੨. ਦੇਖੋ, ਸਉਤਨਿ.
सं. सपुत्र. पुत्र वाला. औलाद वाला. "सफलु जनमु हरिजन का उपजिआ जिनि कीनो सउतु बिधाता." (देव मः ५) २. देखो, सउतनि.
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਦੇਖੋ, ਸਫਲ. "ਤਿਨ ਕਾ ਜਨਮੁ ਸਫਲੁ ਹੈ." (ਸ੍ਰੀ ਮਃ ੩)...
ਸੰਗ੍ਯਾ- ਕਰਤਾਰ ਦੇ ਸੇਵਕ, ਸਾਧੁਜਨ. "ਹਰਿਜਨ ਹਰਿ ਅੰਤਰ ਨਹੀਂ." (ਸਃ ਮਃ ੯)...
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਸੰ. ਸਪੁਤ੍ਰ. ਪੁਤ੍ਰ ਵਾਲਾ. ਔਲਾਦ ਵਾਲਾ. "ਸਫਲੁ ਜਨਮੁ ਹਰਿਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ." (ਦੇਵ ਮਃ ੫) ੨. ਦੇਖੋ, ਸਉਤਨਿ....
ਦੇਖੋ, ਬਿਧਾਤਉ ੧. "ਸੋਈ ਬਿਧਾਤਾ ਖਿਨੁ ਖਿਨੁ ਜਪੀਐ." (ਮਾਰੂ ਮਃ ੫) ੨. ਕਾਮਦੇਵ। ੩. ਦੇਖੋ, ਵਿਧਾਤਾ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸਪਤਨੀ. ਸੌਕਣ ਦੇਖੋ, ਸਉਕਨਿ....