syāla, siālaस्याल, सिआल
ਸ਼ੀਤ ਕਾਲ. ਸਰਦੀ ਦੀ ਰੁੱਤ। ੨. ਸ਼੍ਰਿਗਾਲ. ਗਿੱਦੜ। ੩. ਦੇਖੋ, ਸਾਲਾ.
शीत काल. सरदी दी रुॱत। २. श्रिगाल. गिॱदड़। ३. देखो, साला.
ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. "ਸੰਗਿ ਚਰਨਕਮਲ ਮਨ ਸੀਤ." (ਨਟ ਮਃ ੫. ਪੜਤਾਲ) ੨. ਸੰ. ਸ਼ੀਤ. ਸੰਗ੍ਯਾ- ਜਲ। ੩. ਬਰਫ। ੪. ਪਿੱਤਪਾਪੜਾ. ੫. ਨਿੰਮ। ੬. ਕਪੂਰ ੭. ਹਿਮ ਰੁੱਤ। ੮. ਪਾਲਾ. "ਬਿਆਪਤ ਉਸਨ ਨ ਸੀਤ." (ਮਾਰੂ ਮਃ ੫) ੬. ਵਿ- ਠੰਢਾ. ਸ਼ੀਤਲ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) ੧੦. ਸੁਸਤ. ਆਲਸੀ। ੧੧. ਨਪੁੰਸਕ. ਨਾਮਰਦ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰਗ੍ਯਾ- ਠੰਢ. ਸੀਤਲਤਾ....
ਦੇਖੋ, ਰਿਤੁ ਅਤੇ ਰੁਤਿ....
ਸੰ. शृगाल ਸੰਗ੍ਯਾ- ਗਿੱਦੜ. ਫ਼ਾ. [شغال] ਅੰ. Jackal । ੨. ਪੌਂਡ੍ਰਕ ਵਾਸੁਦੇਵ ਦਾ ਦੂਜਾ ਨਾਉਂ ਇਸ ਨੇ ਕ੍ਰਿਸਨ ਜੀ ਪਾਸ ਇਹ ਸੁਨੇਹਾ ਭੇਜਿਆ ਸੀ ਕਿ ਆਪ ਵਾਸੁਦੇਵ ਕਹਾਉਣਾ ਛੱਡ ਦੋਵੇ, ਕਿਉਂਕਿ ਅਸਲ ਵਾਸੁਦੇਵ ਮੈਂ ਹਾਂ. "ਦੂਤ ਸ੍ਰਿਗਾਲ ਪਠ੍ਯੋ ਹਰਿ ਕੋ ਕਹਿ, ਹੌਂਠ ਹਰਿ ਹੋਂ, ਤੁਹਿ ਕ੍ਯੋਂ ਸਦਵਾਯੋ?" (ਕ੍ਰਿਸਨਾਵ)...
ਦੇਖੋ, ਗਿਦੜ....
ਸੰ. स्याल. ਸ੍ਯਾਲ. ਵਹੁਟੀ ਦਾ ਭਾਈ. ਇਹ ਸ਼੍ਯਾਲ ਸ਼ਬਦ ਭੀ ਸਹੀ ਹੈ. ਇਸ ਲਈ ਸੰਸਕ੍ਰਿਤ 'ਸ਼੍ਯਾਲਕ' ਸ਼ਬਦ ਭੀ ਹੈ। ੨. ਸੰ. शाला ਸ਼ਾਲਾ. ਘਰ. ਮਕਾਨ....