sundāसुंडा
ਦੇਖੋ, ਸੁੰਡ। ੨. ਕਲਾਲਖਾਨਾ। ੩. ਵੇਸ਼੍ਯਾ. ਕੰਚਨੀ। ੪. ਸ਼ਰਾਬ। ੫. ਕੁੱਟਣੀ. ਦੱਲੀ.
देखो, सुंड। २. कलालखाना। ३. वेश्या. कंचनी। ४. शराब। ५. कुॱटणी. दॱली.
ਸੰ. शुण राडा ਸ਼ੁੰਡਾ. ਸੰਗ੍ਯਾ- ਹਾਥੀ ਦਾ ਹੱਥ. ਸੂੰਡ। ੨. ਕਲਾਲ ਦੀ ਅਰਕ ਖਿੱਚਣ ਦੀ ਨਾਲ। ੩. ਚੰਡੀ ਦੀ ਵਾਰ ਵਿੱਚ ਸ਼ੌਂਡੀ ਦੀ ਥਾਂ ਸੁੰਡ ਸ਼ਬਦ ਆਇਆ ਹੈ. "ਮਹਿਖਾਸੁਰ ਸੁੰਡ ਉਪਾਇਆ." ਸ਼ੌਂਡੀ (ਹਾਥੀ) ਮਹਿਖਾਸੁਰ ਦੈਤ ਪੈਦਾ ਕੀਤਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਮਹਿਖਾਸੁਰ ਹਾਥੀ ਬਣਕੇ ਦੁਰਗਾ ਨੂੰ ਮਾਰਨ ਆਇਆ, ਅਰ ਸੁੰਡ ਨਾਲ ਸ਼ੇਰ ਨੂੰ ਫੜਕੇ ਖਿੱਚ ਲਿਆ. ਦੇਵੀ ਨੇ ਉਸ ਦੀ ਸੁੰਡ ਖੜਗ ਨਾਲ ਵੱਢ ਦਿੱਤੀ....
ਕੰਚਨੀ, ਜੋ ਅਨੇ ਵੇਸਾਂ ਨਾਲ ਸ਼ਰੀਰ ਨੂੰ ਸਿੰਗਾਰਦੀ ਹੈ. ਸਾਮਾਨ੍ਯਾ. ਗਣਿਕਾ. ਕੰਜਰੀ....
ਸੰਗ੍ਯਾ- ਕੰਚਨ ਜਾਤਿ ਦੀ ਇਸਤ੍ਰੀ. ਸੁਵਰਣ ਦੀ ਉਪਾਸਿਕਾ ਇਸਤ੍ਰੀ. ਵੇਸ਼੍ਯਾ. ਕੰਜਰੀ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰਗ੍ਯਾ- ਦੱਲੀ. ਵਿਭਚਾਰ ਕਰਾਉਣ ਵਾਲੀ ਦੂਤੀ. ਕੁੱਟਨੀ. ਦੇਖੋ, ਕੁਟਨੀ....