kutanīकुॱटणी
ਸੰਗ੍ਯਾ- ਦੱਲੀ. ਵਿਭਚਾਰ ਕਰਾਉਣ ਵਾਲੀ ਦੂਤੀ. ਕੁੱਟਨੀ. ਦੇਖੋ, ਕੁਟਨੀ.
संग्या- दॱली. विभचार कराउण वाली दूती. कुॱटनी. देखो, कुटनी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਭਚਾਰ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਪ੍ਰੇਮੀ ਦਾ ਸੁਨੇਹਾ ਪੁਚਾਣ ਵਾਲੀ ਇਸਤ੍ਰੀ. "ਤਾਂਹਿ ਦੂਤਿਕਾ ਰਾਯ ਸੋਂ ਭੇਦ ਕਹ੍ਯੋ ਸਮਝਾਇ." (ਚਰਿਤ੍ਰ ੨) "ਤਬ ਦੂਤੀ ਇਹ ਬਾਤ ਬਨਾਈ." (ਚਰਿਤ੍ਰ ੩੯੭) ੨. ਵਕਾਲਤ ਕਰਨ ਵਾਲੀ. ਕਾਵ੍ਯ ਵਿੱਚ ਦੂਤੀ ਤਿੰਨ ਪ੍ਰਕਾਰ ਦੀ ਲਿਖੀ ਹੈ-#ਉੱਤਮਾ, ਜੋ ਮਿੱਠੇ ਪ੍ਯਾਰੇ ਬਚਨ ਕਹਿਕੇ ਆਪਣਾ ਕਾਰਯ ਸਿੱਧ ਕਰਦੀ ਹੈ.#ਮਧ੍ਯਮਾ, ਜੋ ਕੁਝ ਮਿੱਠੇ ਕੁਝ ਕੌੜੇ ਵਾਕ ਕਹਿਕੇ ਮਤ਼ਲਬ ਕੱਢਦੀ ਹੈ.#ਅਧਮਾ, ਜੋ ਕੇਵਲ ਕੌੜੇ ਵਚਨ ਕਹਿਣ ਵਾਲੀ ਹੈ। ੩. ਪੰਜਾਬੀ ਵਿੱਚ ਦੂਤੀ ਦਾ ਅਰਥ ਚੁਗਲੀ ਭੀ ਹੈ. "ਜਾਇ ਸਭਾ ਮੇਂ ਦੂਤੀ ਖਾਈ." (ਸਲੇਹ) ੪. ਦੂਤੀਂ ਦੀ ਥਾਂ ਭੀ ਦੂਤੀ ਸ਼ਬਦ ਆਇਆ ਹੈ. ਦੂਤਾਂ ਨੇ. "ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ." (ਵਾਰ ਮਾਰੂ ੨. ਮਃ ੫)...
ਸੰ. कुट्टनी ਕੁੱਟਨੀ. ਸੰਗ੍ਯਾ- ਦੱਲੀ. ਵਿਭਚਾਰ ਕਰਾਉਣ ਵਾਲੀ ਦੂਤੀ. "ਚੋਰਾਂ ਜਾਰਾਂ ਰੰਡੀਆਂ ਕੁਟਣੀਆਂ ਦੀ ਬਾਣੁ." (ਵਾਰ ਸੂਹੀ ਮਃ ੧)...