sakuniसकुनि
ਸੰ. ਸ਼ਕੁਨਿ. ਸੰਗ੍ਯਾ- ਪੰਛੀ। ੨. ਇੱਕ ਖਾਸ ਸਰਪ। ੩. ਇੱਕ ਦੈਤ, ਜੋ ਹਰਣਾਖਸ ਦਾ ਪੁਤ੍ਰ ਅਤੇ ਵ੍ਰਿਕ ਦਾ ਪਿਤਾ ਸੀ. "ਸਕੁਨਿ ਪੁਲੋਮਨ ਅਤਿ ਬਲ ਜਾਂਕਾ." (ਨਾਪ੍ਰ) ੪. ਸੁਬਲ ਦਾ ਪੁਤ੍ਰ ਅਤੇ ਗਾਂਧਾਰੀ ਦਾ ਭਾਈ, ਕੌਰਵਾਂ ਦਾ ਮਾਮਾ, ਜੋ ਜੂਆ ਖੇਡਣ ਵਿੱਚ ਵਡਾ ਚਤੁਰ ਸੀ. ਯੁਧਿਸ੍ਠਿਰ ਨੂੰ ਜੂਏ ਵਿੱਚ ਇਸੇ ਨੇ ਹਰਾਇਆ ਸੀ.
सं. शकुनि. संग्या- पंछी। २. इॱक खास सरप। ३. इॱक दैत, जो हरणाखस दा पुत्र अते व्रिक दा पिता सी. "सकुनि पुलोमन अति बल जांका." (नाप्र) ४. सुबल दा पुत्र अते गांधारी दा भाई, कौरवां दा मामा, जो जूआ खेडण विॱच वडा चतुर सी. युधिस्ठिर नूं जूए विॱच इसे ने हराइआ सी.
ਸੰ. ਸ਼ਕੁਨਿ. ਸੰਗ੍ਯਾ- ਪੰਛੀ। ੨. ਇੱਕ ਖਾਸ ਸਰਪ। ੩. ਇੱਕ ਦੈਤ, ਜੋ ਹਰਣਾਖਸ ਦਾ ਪੁਤ੍ਰ ਅਤੇ ਵ੍ਰਿਕ ਦਾ ਪਿਤਾ ਸੀ. "ਸਕੁਨਿ ਪੁਲੋਮਨ ਅਤਿ ਬਲ ਜਾਂਕਾ." (ਨਾਪ੍ਰ) ੪. ਸੁਬਲ ਦਾ ਪੁਤ੍ਰ ਅਤੇ ਗਾਂਧਾਰੀ ਦਾ ਭਾਈ, ਕੌਰਵਾਂ ਦਾ ਮਾਮਾ, ਜੋ ਜੂਆ ਖੇਡਣ ਵਿੱਚ ਵਡਾ ਚਤੁਰ ਸੀ. ਯੁਧਿਸ੍ਠਿਰ ਨੂੰ ਜੂਏ ਵਿੱਚ ਇਸੇ ਨੇ ਹਰਾਇਆ ਸੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰ. ਸਰ੍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ....
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੇਖੋ, ਹਰਣਖ ਅਤੇ ਪ੍ਰਹਿਲਾਦ. "ਹਰਣਾਖਸੁ ਲੇ ਨਖਹੁ ਬਿਧਾਸਾ." (ਗਉ ਅਃ ਮਃ ੧) ਦੇਖੋ, ਬਿਧਾਸਾ. "ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦ ਤਰਾਇਆ." (ਆਸਾ ਛੰਤ ਮਃ ੪)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. ਸ਼ਕੁਨਿ. ਸੰਗ੍ਯਾ- ਪੰਛੀ। ੨. ਇੱਕ ਖਾਸ ਸਰਪ। ੩. ਇੱਕ ਦੈਤ, ਜੋ ਹਰਣਾਖਸ ਦਾ ਪੁਤ੍ਰ ਅਤੇ ਵ੍ਰਿਕ ਦਾ ਪਿਤਾ ਸੀ. "ਸਕੁਨਿ ਪੁਲੋਮਨ ਅਤਿ ਬਲ ਜਾਂਕਾ." (ਨਾਪ੍ਰ) ੪. ਸੁਬਲ ਦਾ ਪੁਤ੍ਰ ਅਤੇ ਗਾਂਧਾਰੀ ਦਾ ਭਾਈ, ਕੌਰਵਾਂ ਦਾ ਮਾਮਾ, ਜੋ ਜੂਆ ਖੇਡਣ ਵਿੱਚ ਵਡਾ ਚਤੁਰ ਸੀ. ਯੁਧਿਸ੍ਠਿਰ ਨੂੰ ਜੂਏ ਵਿੱਚ ਇਸੇ ਨੇ ਹਰਾਇਆ ਸੀ....
ਸੰ. पुलोमन्. ਸੰਗ੍ਯਾ- ਇਹ ਇੰਦ੍ਰ ਦਾ ਸਹੁਰਾ ਸ਼ਚੀ ਦਾ ਪਿਤਾ ਸੀ. "ਸਕੁਨਿ ਪਲੋਮਨ ਅਤਿ ਬਲ ਜਾਂਕਾ." (ਨਾਪ੍ਰ)...
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਦੇਖੋ, ਜਾ ਅਤੇ ਕਉ. ਸ਼ਰਵ- ਜਿਸ ਨੂੰ, ਜਿਸ ਦਾ, ਜਿਸ ਦੀ, ਜਿਸ ਦੇ. ਜਾਕਉ ਅਪਨੀ ਕਰੈ ਬਖਸੀਸ." (ਸੁਖਮਨੀ) "ਜਾਕਾ ਕੀਆ ਸਭੁਕਿਛੁ ਹੋਇ." (ਭੈਰ ਮਃ ੫)...
ਗਾਂਧਾਰ ਦੇ ਰਾਜਾ ਸੁਬਲ ਦੀ ਪੁਤ੍ਰੀ, ਜੋ ਕੌਰਵਵੰਸ਼ੀ ਧ੍ਰਿਤਰਾਸ੍ਟ੍ਰ ਨੂੰ ਵਿਆਹੀ ਗਈ. ਇਸ ਤੋਂ ਦੁਰਯੋਧਨ ਆਦਿ ਸੌ ਪੁਤ੍ਰ ਹੋਏ ਅਤੇ ਇੱਕ ਪੁਤ੍ਰੀ ਦੁਹਸ਼ਲਾ ਜਨਮੀ, ਜੋ ਸਿੰਧੁ ਦੇ ਰਾਜਾ ਜੈਦਰਥ ਨੂੰ ਵਿਆਹੀ ਗਈ ਸੀ. ਗਾਂਧਾਰੀ ਨੇ ਆਪਣੇ ਪਤੀ ਨੂੰ ਅੰਨ੍ਹਾ ਵੇਖਕੇ ਆਪਣੇ ਨੇਤ੍ਰਾਂ ਪੁਰ ਭੀ ਸਾਰੀ ਉਮਰ ਪੱਟੀ ਬੰਨ੍ਹਕੇ ਰੱਖੀ. ਉਸ ਦਾ ਇਹ ਭਾਵ ਸੀ ਕਿ ਜੇ ਪਤੀ ਨੇਤ੍ਰਾਂ ਦੇ ਆਨੰਦ ਤੋਂ ਵੰਚਿਤ ਹੈ, ਤਦ ਮੇਰਾ ਨੇਤ੍ਰ ਸਹਿਤ ਹੋਣਾ ਉੱਤਮ ਨਹੀਂ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਮਾਤੁਲ. ਮਾਂ ਦਾ ਭਾਈ। ੨. ਫ਼ਾ. [ماما] ਬੁੱਢੀ ਇਸਤ੍ਰੀ. ਵ੍ਰਿਧਾ। ੩. ਮਾਤਾ. mamma....
ਸੰਗ੍ਯਾ- ਜੂਪ. ਸੰ. ਦ੍ਯੂਤ. ਸ਼ਰਤ਼ ਲਗਾਕੇ ਖੇਡਿਆ ਹੋਇਆ ਖੇਲ. ਧਨ ਪਦਾਰਥ ਦੇ ਹਾਰਣ ਅਥਵਾ ਜਿੱਤਣ ਦੀ ਬਾਜ਼ੀ. "ਹਾਰ ਜੂਆਰ ਜੂਆ ਬਿਧੇ." (ਗਉ ਮਃ ੫) ੨. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਅਥਵਾ ਘੋੜੇ ਜੋਤੀਦੇ ਹਨ। ੩. ਵਿ- ਯੁਵਾ. ਜਵਾਨ. "ਲਰੇ ਬਾਲ ਔ ਬ੍ਰਿੱਧ ਜੂਆ ਰਿਸੈਰੂ." (ਚਰਿਤ੍ਰ ੧੨੦)...
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਯੁੱਧ ਵਿੱਚ ਸ੍ਥਿਰ (ਕ਼ਾਯਮ) ਰਣਿ ਵਾਲਾ. ਕੁੰਤੀ ਦੇ ਉਦਰ ਤੋਂ ਪਾਂਡੁ ਦਾ ਵਡਾ ਪੁਤ੍ਰ, ਯੁਧਿਸ੍ਟਿਰ. ਦੇਖੋ, ਪਾਂਡਵ....