vrikhaव्रिख
ਸੰ. वृष- ਵ੍ਰਿਸ. ਸੰਗ੍ਯਾ- ਬੈਲ. ਬਲਦ। ੨. ਦੂਸਰੀ ਰਾਸ਼ਿ, ਜਿਸ ਦੇ ਨਛਤ੍ਰ ਬੈਲਆਕਾਰ ਦੇ ਹਨ। ਇੰਦ੍ਰ। ੪. ਧਰਮ. ਦੇਖੋ, ਵ੍ਰਿਖਲ ੧। ੫. ਕਾਮਦੇਵ। ੬. ਮੋਰ ਦੀ ਪੂਛ। ੭. ਕਾਵ੍ਯ ਅਨੁਸਾਰ ਪੁਰੁਸ ਦੀ ਇੱਕ ਜਾਤਿ, ਦਸੋ, ਪੁਰੁਖਜਾਤਿ। ੮. ਵਿ- ਬਲਵਾਨ. ਜ਼ੋਰਾਵਰ.
सं. वृष- व्रिस. संग्या- बैल. बलद। २. दूसरी राशि, जिस दे नछत्र बैलआकार दे हन। इंद्र। ४. धरम. देखो, व्रिखल १। ५. कामदेव। ६. मोर दी पूछ। ७. काव्य अनुसार पुरुस दी इॱक जाति, दसो, पुरुखजाति। ८. वि- बलवान. ज़ोरावर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰ. ਸੰਗ੍ਯਾ- ਬੈਲ। ੨. ਵਿ- ਬਲ ਦੇਣ ਵਾਲਾ। ੩. ਅ਼. [بلد] ਸੰਗ੍ਯਾ- ਦੇਸ਼। ੪. ਨਗਰ। ੫. ਫ਼ਾ- ਰਹਨੁਮਾ। ੬. ਭੇਤੀਆ....
ਸੰ. ਰਾਸ਼ਿ. ਸੰਗ੍ਯਾ- ਸਮੂਹ. ਢੇਰ. ਸਮੁਦਾਯ। ੨. ਜ੍ਯੋਤਿਸਚਕ੍ਰ ਦਾ ਬਾਰ੍ਹਵਾਂ ਅੰਸ਼। ੩. ਮੇਸ ਆਦਿ ਰਾਸ਼ਿ ਵਾਲਾ ਚਕ੍ਰ। ੪. ਮੂਲਧਨ. "ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖ ਹੋਇ?" (ਸ੍ਰੀ ਮਃ ੧) ੫. ਖਰੀਦਿਆ ਹੋਇਆ ਮਾਲ. "ਪੂੰਜੀ ਸਾਬਤੁ, ਰਾਸਿ ਸਲਾਮਤਿ," (ਮਾਰੂ ਸੋਲਹੇ ਮਃ ੧) ੬. ਫ਼ਾ. [راست] ਰਾਸ੍ਤ. ਵਿ- ਸਿੱਧਾ। ੭. ਸੰਗ੍ਯਾ- ਸਤ੍ਯ. ਸੱਚ. "ਦ੍ਵਾਰਿਕਾ ਨਗਰੀ, ਰਾਸਿ ਬੁਗੋਈ." (ਤਿਲੰ ਨਾਮਦਵ) ੮. ਸਹੀ. ਦੁਰੁਸ੍ਤ ਠੀਕ. "ਤਿਸੁ ਸੇਵਕ ਕੇ ਕਾਰਜ ਰਾਸਿ." (ਸੁਖਮਨੀ) "ਕਾਰਜੁ ਸਗਲਾ ਰਾਸਿ ਥੀਆ" (ਪ੍ਰਭਾ ਮਃ ੫) ੯. ਫ਼ਾ. [راستی] ਰਾਸ੍ਤੀ. "ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ." (ਵਾਰ ਆਸਾ) ਰਾਸ੍ਤੀ ਤੇ ਕਿਸ ਨੂੰ ਲਿਆਵੇਗਾ। ੧੦. ਫ਼ਾ. [آراستہ] ਆਰਾਸ੍ਤਹ. ਸਵਾਰਿਆ ਹੋਇਆ. ਸਜਾਇਆ ਹੋਇਆ. "ਜੋ ਨ ਢਹੰਦੋ ਮੂਲਿ, ਸੋ ਘਰੁ ਰਾਸਿ ਕਰਿ." (ਆਸਾ ਮਃ ੫) ਉਹ ਘਰ ਆਰਾਸ੍ਤਹ ਕਰ। ੧੧. ਦੇਖੋ, ਰਾਸ ੭. "ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ." (ਸ. ਕਬੀਰ) ੧੨. ਗੁਰਬਾਣੀ ਵਿੱਚ ਕ੍ਰਿਸਨਲੀਲਾ ਦੀ ਰਾਸ ਲਈ ਭੀ ਰਾਸਿ ਸ਼ਬਦ ਆਉਂਦਾ ਹੈ. ਦੇਖੋ, ਰਾਸਿਮੰਡਲੁ ੧....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਨਕ੍ਸ਼੍ਤ੍ਰ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. वृषल- ਵ੍ਰਿਸਲ. ਵ੍ਰਿਸ (ਧਰਮ) ਨੂੰ ਲ (ਲੋਪ) ਕਰਨ ਵਾਲਾ.¹ ਧਰਮ ਦਾ ਤ੍ਯਾਗੀ। ੨. ਸ਼ੂਦ੍ਰ। ੩. ਘੋੜਾ। ੪. ਸ਼ਲਗਮ. ਗੋਂਗਲੂ. ਠਿੱਪਰ। ੫. ਗਾਜਰ....
ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid....
ਸਰਵ- ਮੇਰਾ. "ਜਮੁ ਮੰਜਾਰੁ ਕਹਾ ਕਰੈ ਮੋਰ." (ਗਉ ਕਬੀਰ) ੨. ਮੋੜਨਾ. ਹਟਾਉਣਾ. "ਮੋਰ ਸਕੋਂ ਨ ਕਹ੍ਯੋ ਤੁਮਰੋ." (ਨਾਪ੍ਰ) ੩. ਮਯੂਰ. ਤਾਊਸ. "ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ." (ਮਲਾ ਪੜਤਾਲ ਮਃ ੪) "ਮੋਰ ਤੁਰੰਗ ਕੋ ਮੋਰ ਨਚਾਵੈ." (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। ੪. ਮੌਰ. ਮੌਲ. ਮੁਕੁਟ. ਤਾਜ। ੫. ਮੁਰ ਦੈਤ. "ਮੋਰ ਮਰ੍ਯੋ ਜਿਨ." (ਕ੍ਰਿਸਨਾਵ) ਦੇਖੋ, ਮੁਰ ੫। ੬. ਫ਼ਾ. [مور] ਕੀੜੀ. "ਹਮਜ਼ ਪੀਰ ਮੋਰੋ ਹਮਜ਼ ਪੀਲਤਨ." (ਜਫਰ)...
ਸੰਗ੍ਯਾ- ਪ੍ਰਸ਼ਨ. ਸਵਾਲ. ਦੇਖੋ, ਪੁਛਣਾ. "ਨਾਨਕ ਬਖਸੇ ਪੂਛ ਨ ਹੋਇ." (ਆਸਾ ਮਃ ੧) "ਸਾਚੀ ਦਰਗਹਿ ਪੂਛ ਨ ਹੋਇ." (ਬਿਲਾ ਅਃ ਮਃ ੧) ੨. ਪੁੱਛ. ਦੁੰਮ. ਦੇਖੋ, ਪੁੰਛ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਕਾਮਸ਼ਾਸਤ੍ਰ ਅਨੁਸਾਰ ਪਦਮਿਨੀ ਚਿਤ੍ਰਿਨੀ ਸ਼ੰਖਿਨੀ ਅਤੇ ਹਸ਼੍ਤਿਨੀ ਇਸਤ੍ਰੀ ਜਾਤਿ ਵਾਂਙ ਪੁਰਖ ਦੇ ਚਾਰ ਭੇਦ- ਸ਼ਸ਼ਕ, ਮ੍ਰਿਗ, ਵ੍ਰਿਸ (ਵ੍ਰਿਸਭ) ਅਤੇ ਵਾਜੀ (ਤੁਰੰਗ)#(ੳ) ਜਿਸ ਦਾ ਸ਼ਰੀਰ ਸੁਡੌਲ, ਨੇਤ੍ਰ ਮ੍ਰਿਗ ਜੇਹੇ, ਚੇਹਰਾ ਖਿੜਿਆ ਹੋਇਆ, ਰੰਗ ਗੋਰਾ, ਚੌੜਾ ਮੱਥਾ, ਦੰਦ ਉੱਜਲ ਅਤੇ ਵਿਰਲੇ, ਕੇਸ਼ ਕੋਮਲ, ਨੱਕ ਤਿੱਖਾ ਅਤੇ ਲੰਮੀਆਂ ਬਾਹਾਂ ਹਨ. ਜੋ ਚਤੁਰ, ਉੱਦਮੀ, ਧਰਮੀ, ਉਪਕਾਰੀ, ਭੋਗ ਦੀ ਘੱਟ ਇੱਛਾ ਰੱਖਣ ਵਾਲਾ, ਸਤ੍ਯਵਕਤਾ ਹੈ, ਉਹ "ਸ਼ਸ਼ਕ" ਹੈ. ਇਸ ਨਾਲ ਪਦਮਿਨੀ ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਚਾਹੀਏ.#(ਅ) ਸੁੰਦਰ, ਚਪਲ, ਮਿਹਨਤੀ, ਤੁਰਨ ਵਿੱਚ ਚਾਲਾਕ, ਹਾਸ੍ਯਰਸ ਨਾਚ ਗਾਯਨ ਅਤੇ ਦਿਖਾਵੇ (ਆਡੰਬਰ) ਦਾ ਪ੍ਰੇਮੀ, ਆਮਦਨ ਤੋਂ ਜਾਦਾ ਖਰਚ ਕਰਨ ਵਾਲਾ, ਬਹੁਤ ਮਿਤ੍ਰ ਵਧਾਉਣ ਵਾਲਾ, "ਮ੍ਰਿਗ" ਪੁਰਖ ਹੈ. ਇਸ ਨਾਲ ਚਿਤ੍ਰਿਨੀ ਇਸਤ੍ਰੀ ਦਾ ਸੰਬੰਧ ਹੋਣਾ ਯੋਗ੍ਯ ਹੈ.#(ੲ) ਸਿਰ ਵਡਾ, ਨੇਤ੍ਰ ਔਸਤ ਦਰਜੇ ਦੇ, ਮੱਥਾ ਅੰਦਰ ਨੂੰ ਝੁਕਿਆ ਹੋਇਆ, ਵਾਲ ਮੋਟੇ ਅਤੇ ਰੁੱਖੇ, ਬਲਵਾਨ, ਕੰਮ ਕਰਦਾ ਨਾ ਥੱਕਣ ਵਾਲਾ, ਨੱਕ ਚੌੜਾ, ਕੰਨਾਂ ਤੇ ਰੋਮ, ਦੰਦ ਸੰਘਣੇ, ਭੋਗ ਦੀ ਬਹੁਤੀ ਇੱਛਾ ਵਾਲਾ "ਵ੍ਰਿਖਭ" ਪੁਰਭ ਹੈ. ਇਸ ਨਾਲ ਸੰਖਿਨੀ ਜਾਤਿ ਦੀ ਇਸਤ੍ਰੀ ਦਾ ਮੇਲ ਹੈ.#(ਸ) ਵਾਜੀ (ਅਸ਼੍ਵ ਅਥਵਾ ਤੁਰੰਗ) ਪੁਰਖ ਉਹ ਹੈ, ਜੋ ਬਹੁਤ ਘਮੰਡੀ, ਲੜਾਕਾ, ਫਰੇਬੀ ਅਤੇ ਸ੍ਵਾਰਥੀ ਹੈ. ਜਿਸ ਦਾ ਸ਼ਰੀਰ ਸੁਡੌਲ ਨਹੀਂ, ਅੰਗ ਮੋਟੇ ਰੋਮਾਂ ਨਾਲ ਢਕੇ ਹੋਏ ਹਨ, ਕਾਮ ਦੇ ਅਧੀਨ ਹੈ, ਧਨ ਦਾ ਪ੍ਰੇਮੀ, ਮਿਹਨਤ ਤੋਂ ਕੰਨੀ ਕਤਰਾਉਣ ਵਾਲਾ, ਵਚਨ ਦੀ ਪਾਲਣਾ ਨਾ ਕਰਨ ਵਾਲਾ, ਹਠੀਆ, ਮਲੀਨ ਰਹਿਣ ਵਾਲਾ, ਦਯਾ ਤੋਂ ਖਾਲੀ ਹੈ. ਇਸ ਨਾਲ "ਹਸਤਿਨੀ" ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਠੀਕ ਹੈ....
ਵਿ- ਬਲ ਵਾਲਾ. ਤਾਕਤਵਰ....
ਫ਼ਾ. [زوراور] ਵਿ- ਜ਼ੋਰ ਵਾਲਾ. ਬਲੀ. ਜ਼ੋਰ- ਆਵਰ....