vīrāवीरा
ਸੰਬੋਧਨ. ਹੇ ਵੀਰ! ੨. ਸੰਗ੍ਯਾ- ਪਤਿ ਅਤੇ ਪੁਤ੍ਰ ਵਾਲੀ ਇਸਤ੍ਰੀ। ੩. ਦਾਖ। ੪. ਮਘਪਿੱਪਲੀ। ੪. ਸ਼ੀਸ਼ਮ. ਟਾਲ੍ਹੀ.
संबोधन. हे वीर! २. संग्या- पति अते पुत्र वाली इसत्री। ३. दाख। ४. मघपिॱपली। ४. शीशम. टाल्ही.
ਸੰ. ਸੰਗ੍ਯਾ- ਜਗਾਉਣਾ. ਸਾਵਧਾਨ ਕਰਨਾ। ੨. ਬੁਲਾਉਣਾ. ਮੁਖਾਤਿਬ ਕਰਨਾ....
ਸੰ. वीर. ਧਾ- ਪਰਾਕ੍ਰਮੀ ਹੋਣਾ, ਸ਼ੂਰਤ੍ਵ ਕਰਨਾ। ੨. ਸੰਗਯਾ- ਮਿਰਚ। ੩. ਕਮਲ ਦੀ ਜੜ। ੪. ਖਸ. ਉਸ਼ੀਰ। ੫. ਪਤਿ. ਭਰਤਾ। ੬. ਪੁਤ੍ਰ। ੭. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਕਵੀਆਂ ਨੇ ਵੀਰ ਰਸ ਦੇ ਚਾਰ ਭੇਦ ਕਲਪੇ ਹਨ-#(ੳ) ਯੁੱਧਵੀਰ- "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ। ਕਰੰ ਲੈ ਕਮਾਣੰ। ਹਣੇ ਬਾਣ ਤਾਣੰ। ਸਭੈ ਬੀਰ ਧਾਏ। ਸਰੋਘੰ ਚਲਾਏ। ਤਬੈ ਤਾਕ ਬਾਣੰ। ਹਣ੍ਯੋ ਏਕ ਜਾਣੁੰ। ਹਰੀਚੰਦ ਮਾਰੇ। ਸੁ ਜੋਧਾ ਲਤਾਰੇ।। (ਵਿਚਿਤ੍ਰ)#(ਅ) ਦਯਾਵੀਰ- "ਜਿਤੇ ਸਰਨਿ ਜੈਹੈਂ। ਤਿਤਯੋ ਰਾਥ ਲੈਹੈਂ ॥ (ਵਿਚਿਤ੍ਰ)#"ਠਾਕੁਰ ਤੁਮ੍ਹ੍ਹ ਸਰਣਾਈ ਆਇਆ, ×××#ਦੁਖ ਨਾਠੇ ਸੁਖ ਸਹਜਿ ਸਮਾਏ,#ਅਨਦ ਅਨਦ ਗੁਣ ਗਾਇਆ,#ਬਾਂਹ ਪਕਰਿ ਕਢਿਲੀਨੇ ਅਪੁਨੇ,#ਗ੍ਰਹਿ ਅੰਧਕੂਪ ਤੇ ਮਾਇਆ,#ਕਹੁ ਨਾਨਕ ਗੁਰਿ ਬੰਧਨ ਕਾਟੇ#ਬਿਛੁਰਤ ਆਨਿ ਮਿਲਾਇਆ." (ਸਾਰ ਮਃ ੫)#(ੲ) ਦਾਨਵੀਰ- "ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ." (ਬਾਵਨ)#ਦੀਨਦਯਾਲੂ ਦਯਾਨਿਧਿ ਦੋਖਨ#ਦੋਖਤ ਹੈ, ਪਰ ਦੇਤ ਨ ਹਾਰੈ." ×××#"ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ,#ਰੋਖ ਰੂਹਾਨ ਕੀ ਰੋਜ਼ੀ ਨ ਟਾਰੈ." (ਅਕਾਲ)#(ਸ) ਧਰਮਵੀਰ- "ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਮਿਰਰੁ ਨ ਦੀਆ॥ (ਵਿਚਿਤ੍ਰ) ੮. ਦੇਵਤਿਆਂ ਦੇ ਗਣ। ੯. ਵ੍ਰਿਹਸਪਤਿਵਾਰ. "ਵੀਰਵਾਰਿ ਵੀਰ ਭਰਮ ਭੁਲਾਏ." (ਬਿਲਾ ਮਃ ੩. ਵਾਰ ੭) ੧੦. ਬਹਾਦੁਰ. ਯੋਧਾ. ਸ਼ੂਰਤ੍ਵ ਵਾਲਾ। ੧੧. ਪੰਜਾਬੀ ਵਿੱਚ ਵੀਰ ਦਾ ਅਰਥ ਭਾਈ ਭੀ ਹੈ। ੧੨. ਦੇਖੋ, ਬੀਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਦ੍ਰਾਕ੍ਸ਼ਾ. ਸੰਗ੍ਯਾ- ਸੁੱਕਾ ਹੋਇਆ ਅੰਗੂਰ. "ਲੋੜੇ ਦਾਖ ਬਿਜਉਰੀਆ." (ਸ. ਫਰੀਦ)...
ਸੰ. ਮਗਧਜਾ. Piper longum. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਬਾਈ ਦੇ ਰੋਗਾਂ ਵਿੱਚ ਇਸ ਦਾ ਵਰਤਣਾ ਗੁਣਕਾਰੀ ਹੈ. ਇਹ ਕਾਲੀ ਮਿਰਚ ਜੇਹੀ ਚਰਪਰੀ ਹੁੰਦੀ ਹੈ....
ਦੇਖੋ, ਸਿੰਸਪਾ....
ਸੰਗ੍ਯਾ- ਸ਼ੀਸ਼ਮ. ਸ਼ਿੰਸ਼ਪਾ. ਇਸ ਬਿਰਛ ਦੀ ਲੱਕੜ ਬਹੁਤ ਮਜਬੂਤ਼ ਅਤੇ ਚਿਕਨੀ ਹੁੰਦੀ ਹੈ. ਇ਼ਮਾਰਤਾਂ ਵਿੱਚ ਵਰਤੀਦੀ ਹੈ ਅਤੇ ਕੁਰਸੀ ਮੇਜ ਆਦਿ ਉੱਤਮ ਸਾਮਾਨ ਬਣਦਾ ਹੈ. ਦੇਖੋ, ਸਿੰਸਪਾ....